ਨਵੀਂ ਦਿੱਲੀ,01-02-23(ਪ੍ਰੈਸ ਕੀ ਤਾਕਤ ਬਿਊਰੋ)- ਦਿੱਲੀ ਦੇ ਓਖਲਾ ਇਲਾਕੇ ‘ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ‘ਚ 12ਵੀਂ ਜਮਾਤ ਦੇ ਇਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ 18 ਸਾਲਾ ਵਿਦਿਆਰਥੀ ਓਖਲਾ ਫੇਜ-2 ਦੇ ਜੇ. ਜੇ. ਕੈਂਪ ਦਾ ਵਸਨੀਕ ਸੀ ਅਤੇ ਕਾਲਕਾਜੀ ਸਕੂਲ ‘ਚ ਪੜ੍ਹਦਾ ਸੀ।
ਪੁਲਿਸ ਮੁਤਾਬਕ ਹੰਸਰਾਜ ਸੇਠੀ ਪਾਰਕ ਕੋਲ ਵਿਦਿਆਰਥੀਆਂ ਦੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ, ਜਿਸ ‘ਚ ਇਕ ਮੁੰਡੇ ਦੇ ਸੀਨੇ ‘ਤੇ ਚਾਕੂ ਨਾਲ ਵਾਰ ਕੀਤੇ ਗਏ। ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਆਈ. ਪੀ. ਸੀ. ਦੀ ਧਾਰਾ 302 (ਕਤਲ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਾਉਣ ਲਈ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ਼ ਖੰਗਾਲੀ ਗਈ ਹੈ ਅਤੇ ਸਥਾਨਕ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ।