ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਸਿੱਧੀ ਪੇਸ਼ਾਬ ਕਾਂਡ ਮਾਮਲੇ ‘ਚ ਡੈਮੇਜ ਕੰਟਰੋਲ ‘ਚ ਜੁਟ ਗਈ ਹੈ। ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਪੀੜਤ ਆਦੀਵਾਸੀ ਦਸ਼ਮਤ ਰਾਵਤ ਨਾਲ ਸੀ.ਐੱਮ. ਨਿਵਾਸ ‘ਤੇ ਮੁਲਾਕਾਤ ਕੀਤੀ। ਉਸਨੂੰ ਭੋਪਾਲ ਬੁਲਾਇਆ ਗਿਆ ਸੀ। ਇਥੇ ਸ਼ਿਵਰਾਜ ਨੇ ਉਸਦੇ ਪੈਰ ਧੋਤੇ, ਟਿੱਕਾ ਲਗਾਇਆ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ। ਸੀ.ਐੱਮ. ਨੇ ਘਟਨਾ ਨੂੰ ਲੈ ਕੇ ਦੁੱਖ ਜਤਾਇਆ ਅਤੇ ਮੁਆਫ਼ੀ ਮੰਗੀ।ਸੀ.ਐੱਮ. ਸ਼ਿਵਰਾਜ ਨੇ ਪੀੜਤ ਵਿਅਕਤੀ ਨੂੰ ਗਣੇਸ਼ ਜੀ ਦੀ ਮੂਰਤੀ ਭੇਂਜ ਕੀਤੀ। ਸ਼੍ਰੀਫਲ ਅਤੇ ਕੱਪੜੇ ਵੀ ਦਿੱਤੇ ਹਨ। ਸ਼ਿਵਰਾਜ ਸਿੰਘ ਨੇ ਪੀੜਤ ਕੋਲੋਂ ਪੁੱਛਿਆ ਕਿ ਘਰ ‘ਚ ਕੋਈ ਪਰੇਸ਼ਾਨੀ ਤਾਂ ਨਹੀਂ ਹੈ, ਜੇ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਮੈਨੂੰ ਦੱਸਣਾ ਹੈ। ਸ਼ਿਵਰਾਜ ਨੇ ਪੁੱਛਿਆ ਕਿ ਕੰਮ ਕੀ ਕਰਦੇ ਹੋ। ਪੀੜਤ ਨੇ ਦੱਸਿਆ ਕਿ ਉਹ ਕੁਬੇਰੀ ਦੀ ਮੰਡੀ ‘ਚ ਪੱਲੇਦਾਰੀ ਦਾ ਕੰਮ ਕਰਦਾ ਹੈ। ਸੀ.ਐੱਮ. ਨੇ ਪੁੱਛਿਆ ਕਿ ਬੱਚੇ ਪੜ੍ਹਾਈ ਕਰਦੇ ਹਨ? ਉਨ੍ਹਾਂ ਨੂੰ ਵਜ਼ੀਫਾ ਮਿਲਦਾ ਹੈ ਜਾਂ ਨਹੀਂ? ਪੀੜਤ ਨੇ ਦੱਸਿਆ ਕਿ ਬੱਚੇ ਨੂੰ ਵਜ਼ੀਫਾ ਮਿਲਦਾ ਹੈ। ਸ਼ਿਵਰਾਜ ਨੇ ਕਿਹਾ ਕਿ ਮੈਨੂੰ ਬੇਹੱਦ ਦੁੱਖ ਹੋਇਆ ਹੈ ਉਹ ਘਟਨਾ ਨੂੰ ਦੇਖ ਕੇ, ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਮੇਰਾ ਕਰਤਵ ਹੈ ਅਤੇ ਮੇਰੇ ਲਈ ਤਾਂ ਜਨਤਾ ਹੀ ਭਗਵਾਨ ਹੈ। ਸ਼ਿਵਰਾਜ ਨੇ ਦਸ਼ਮਤ ਨੂੰ ਸੀ.ਐੱਮ. ਨਿਵਾਸ ‘ਚ ਨਾਸ਼ਤਾ ਕਰਵਾਇਆ ਗਿਆ।
ਦੱਸ ਦੇਈਏ ਕਿ ਸਿੱਧੀ ਪੇਸ਼ਾਬ ਕਾਂਡ ਮਾਮਲੇ ‘ਚ ਭਾਜਪਾ ਸਰਕਾਰ ਘਿਰ ਗਈ ਹੈ। ਕਾਂਗਰਸ ਲਗਾਤਾਰ ਆਦੀਵਾਸੀ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਗਾ ਰਹੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸ਼ਿਵਰਾਜ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਰਾਹੁਲ ਨੇ ਕਿਹਾ ਸੀ ਕਿ ਭਾਜਪਾ ਰਾਜ ‘ਚ ਆਦੀਵਾਸੀ ਭਰਾਵਾਂ ਅਤੇ ਭੈਣਾਂ ‘ਤੇ ਅੱਤਿਆਚਾਰ ਵਧਦੇ ਹੀ ਜਾ ਰਹੇ ਹਨ। ਮੱਧ ਪ੍ਰਦੇਸ਼ ‘ਚ ਇਕ ਭਾਜਪਾ ਨੇਤਾ ਦੇ ਅਣਮਨੁੱਖੀ ਅਪਰਾਧ ਨਾਲ ਸਾਰੀ ਇਨਸਾਨੀਅਤ ਸ਼ਰਮਸਾਰ ਹੋਈ ਹੈ। ਇਹ ਭਾਜਪਾ ਦਾ ਆਦੀਵਾਸੀਆਂ ਅਤੇ ਦਲਿਤਾਂ ਪ੍ਰਤੀ ਨਫਰਤ ਦਾ ਘਿਨੌਣਾ ਚਿਹਰਾ ਅਤੇ ਅਸਲੀ ਚਰਿਤਰ ਹੈ।