ਚੰਡੀਗੜ੍ਹ, 17-05-2023(ਪ੍ਰੈਸ ਕੀ ਤਾਕਤ)– ਹਰਿਆਣੀ ਦੀ ਪੂਰੀ ਜਨਤਾ ਮੇਰਾ ਪਰਿਵਾਰ ਹੈ ਅਤੇ ਤੁਹਾਡੇ ਪਰਿਵਾਰ ਦੀ ਚਿੰਤਾ ਕਰਨਾ ਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਹੱਲ ਕਰਨਾ ਮੇਰੀ ਪਹਿਲੀ ਜਿਮੇਵਾਰੀ ਹੈ। ਇਸ ਵਾਕ ਨੂੰ ਸੂਬੇ ਦੇ ਮੁਖੀਆ ਨੇ ਨਾ ਸਿਰਫ ਮੰਨਿਆ ਹੈ ਸਗੋ ਪਿਛਲੇ ਸਾਢੇ 8 ਸਾਲਾਂ ਤੋਂ ਸਾਕਾਰ ਵੀ ਕੀਤਾ ਹੈ। ਲੋਕਾਂ ਦੇ ਵਿਚ ਜਾ ਕੇ ਪਰਿਵਾਰ ਦੇ ਮੁਖੀਆਂ ਵਜੋ ਉਨ੍ਹਾਂ ਨਾਲ ਗਲਬਾਤ ਕਰਨਾ ਅਤੇ ਉਨ੍ਹਾਂ ਦੀ ਸਮਸਿਆਵਾਂ ਤੇ ਸ਼ਿਕਾਇਤਾਂ ਨੂੰ ਜਾਨਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤਾ ਗਿਆ ਜਨ ਸੰਵਾਦ ਪ੍ਰੋਗ੍ਰਾਮ ਹੁਣ ਲੋਕਾਂ ਲਈ ਇਕ ਨਵੀਂ ਆਸ ਬਣ ਚੁੱਕਾ ਹੈ। ਪਿੰਡਵਾਸੀ ਮੁੱਖ ਮੰਤਰੀ ਦੇ ਸਾਹਮਣੇ ਦਿੱਲ ਖੋਲ ਕੇ ਆਪਣੀ ਗੱਲਾਂ ਰੱਖ ਰਹੇ ਹਨ ਅਤੇ ਮੁੱਖ ਮੰਤਰੀ ਵੀ ਆਨ ਦ ਸਪਾਟ ਸਮਸਿਆਵਾਂ ਦਾ ਹੱਲ ਕਰ ਰਹੇ ਹਨ।
2 ਅਪ੍ਰੈਲ ਤੋਂ ਜਨ ਸੰਵਾਦ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕਰ ਮੁੱਖ ਮੰਤਰੀ ਵੱਲੋਂ ਹੁਣ ਤਕ ਭਿਵਾਨੀ, ਪਲਵਲ, ਕੁਰੂਕਸ਼ੇਤਰ ਅਤੇ ਸਿਰਸਾ ਜਿਲ੍ਹੇ ਨੂੰ ਕਵਰ ਕੀਤਾ ਜਾ ਚੁੱਕਾ ਹੈ। ਹੁਣ ਇਸ ਜਨ ਸੰਵਾਦ ਲੜੀ ਦਾ ਅਗਲਾ ਪੜਾਅ ਮਹੇਂਦਰਗੜ੍ਹ ਵਿਚ ਹੋਵੇਗਾ ਅਤੇ ਇੱਥੇ ਮੁੱਖ ਮੰਤਰੀ ਲਗਭਗ 9-10 ਪਿੰਡਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਨੂੰ ਸੰਬੋਧਿਤ ਕਰਣਗੇ।