ਅਯੁੱਧਿਆ,07-07-2023(ਪ੍ਰੈਸ ਕੀ ਤਾਕਤ)-ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਹੈ । ਨਿਰਮਾਣ ਕਾਰਜਾਂ ਦੌਰਾਨ ਹੀ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਜਲਾਭਿਸ਼ੇਕ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ‘ਚ ਦੇਸ਼ ਦੇ ਹੀ ਨਹੀਂ ਸਗੋਂ ਦੁਨੀਆ ਦੀਆਂ ਨਦੀਆਂ ਅਤੇ ਸਮੁੰਦਰਾਂ ਦੇ ਜਲ ਨਾਲ ਅਭਿਸ਼ੇਕ ਕੀਤਾ ਜਾਵੇਗਾ। ਇਸ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਵੱਡਾ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 23 ਅਪ੍ਰੈਲ ਨੂੰ 155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਰਾਮ ਲੱਲਾ ਦਾ ਜਲਾਭਿਸ਼ੇਕ ਕਰਨਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਵਿਜੇ ਜੌਲੀ ਦੀ ਅਗਵਾਈ ਹੇਠ ਇਕ ਟੀਮ 155 ਦੇਸ਼ਾਂ ਦੀਆਂ ਨਦੀਆਂ ਦਾ ਪਾਣੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸੌਂਪੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 23 ਅਪ੍ਰੈਲ ਨੂੰ ਮਨੀਰਾਮ ਦਾਸ ਛਾਉਣੀ ਦੇ ਆਡੀਟੋਰੀਅਮ ਵਿੱਚ ‘ਜਲ ਕਲਸ਼’ ਦੀ ਪੂਜਾ ਕਰਨਗੇ।