ਕੁੰਜਪੂਰਾ ਸੈਨਿਕ ਸਕੂਲ ਨੂੰ 10 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ
ਚੰਡੀਗੜ੍ਹ, 17 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇ ਦੂਜੇ ਜਿਲ੍ਹਿਆਂ ਵਿਚ ਵੀ ਪੀਪੀਪੀ ਮੋਡ ਵਿਚ ਸੈਨਿਕ ਸਕੂਲ ਖੋਲੇ ਜਾਣਗੇ। ਇਸ ਨਾਲ ਹਰਿਆਣਾ ਦੇ ਨੌਜੁਆਨਾਂ ਦੀ ਸੇਨਾ ਵਿਚ ਭਾਗੀਦਾਰੀ ਵਧੇਗੀ ਅਤੇ ਵੱਡੀ ਗਿਣਤੀ ਵਿਚ ਅਗਨੀਵੀਰ ਤਿਆਰ ਹੋਣਗੇ। ਉਨਾਂ ਨੇ ਕੁੰਜਪੁਰਾ ਦੇ ਸੈਨਿਕ ਸਕੂਲ ਨੂੰ ਬੁਨਿਆਦੀ ਢਾਂਚੇ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਅੱਜ ਕਰਨਾਲ ਵਿਚ ਕੁੰਜਪੁਰਾ ਦੇ ਸੈਨਿਕ ਸਕੂਲ ਵਿਚ ਪ੍ਰਬੰਧਿਤ ਅਖਿਲ ਭਾਰਤੀ ਸੈਨਿਕ ਸਕੂਲ ਰਾਸ਼ਟਰੀ ਖੇਡ-2023 ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਪਹਿਲੀ ਵਾਰ ਅਖਿਲ ਭਾਰਤੀ ਸੈਨਿਕ ਸਕੂਲ ਰਾਸ਼ਟਰੀ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮਾਣ ਦੀ ਗੱਲ ਹੈ। ਇਸ ਮੁਕਾਬਲੇ ਦੇ ਪ੍ਰਬੰਧ ਨਾਲ ਪ੍ਰਤੀਭਾਗੀ ਖਿਡਾਰੀਆਂ ਵਿੱਚੋਂ ਕਈ ਨੂੰ ਰਾਸ਼ਟਰੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਚੋਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿਇੱਥੇ ਪ੍ਰਬੰਧਿਤ ਵੱਖ-ਵੱਖ ਮੁਕਾਬਲਿਆਂ ਵਿਚ ਦੇਸ਼ ਦੇ ਵੱਖ-ਵੱਖ ਸੈਨਿਕ ਸਕੂਲਾਂ ਦੇ 650 ਖਿਡਾਰੀਆਂ ਨੇ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਖੇਡ ਸਾਨੂੰ ਅਨੁਸਾਸ਼ਨ , ਦ੍ਰਿੜ ਨਿਸ਼ਚੈ ਹੋਣਾ ਸਿਖਾਉਂਦੇ ਹਨ। ਖੇਡ ਮੁਕਾਬਲਿਆਂ ਨਾਲ ਖਿਡਾਰੀਆਂ ਨੂੰ ਆਪਣੀ ਕੁਸ਼ਲਤਾ ਅਤੇ ਸਮਰੱਥਾ ਸਾਬਤ ਕਰਨ ਦਾ ਮੌਕਾ ਮਿਲਦਾ ਹੈ। ਨਾਲ ਹੀ ਇਕ-ਦੂਜੇ ਦੀ ਭਾਵਨਾਵਾਂ , ਮਾਨਤਾਵਾਂ, ਰਹਿਣ-ਸਹਿਣ ਆਦਿ ਦੀ ਜਾਣਕਾਰੀ ਮਿਲਦੀ ਹੈ ਜਿਸ ਨਾਲ ਕੌਮੀ ਏਕਤਾ ਨੂੰ ਮਜਬੂਤੀ ਮਿਲਦੀ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲੀ ਵਾਰ ਇੰਨ੍ਹਾਂ ਮੁਕਾਬਲਿਆਂ ਵਿਚ ਗਰਲਸ ਕੈਡੇਟਸ ਨੇ ਵੀ ਹਿੱਸਾ ਲਿਆ ਜੋ ਨਾਰੀ ਮਜਬੂਤੀਕਰਣ ਦਾ ਉਦਾਹਰਣ ਹੈ। ਇਹ ਬੇਟੀ ਬਚਾਓ-ਬੇਟੀ ਪੜਾਓ ਦੀ ਭਾਵਨਾ ਦਾ ਨੂੰ ਵੀ ਸਾਕਾਰ ਕਰਦਾ ਹੈ। ਪ੍ਰਧਾਨ ਮੰਤਰੀ ਨੇ 2015 ਵਿਚ ਹਰਿਆਣਾ ਤੋਂ ਹੀ ਬੇਟੀ ਬਚਾਓ-ਬੇਟੀ ਪੜਾਓ ਦਾ ਨਾਰਾ ਦਿੱਤਾ ਸੀ। ਪ੍ਰਧਾਨ ਮੰਤਰੀ ਦੀ ਪ੍ਰੇਰਣਾ ਨਾਲ ਬੇਟੀਆਂ ਨੂੰ ਵੀ ਤਿੰਨ ਸਾਲ ਪਹਿਲਾਂ ਸੈਨਿਕ ਸਕੂਲਾਂ ਵਿਚ ਦਾਖਲਾ ਮਿਲਣਾ ਸ਼ੁਰੂ ਹੋਇਆ। ਅੱਜ ਹਰ ਖੇਤਰ ਵਿਚ ਕੁੜੀਆਂ ਬੁਲੰਦੀਆਂ ਦੇ ਝੰਡੇ ਗੱਡ ਰਹੀਆਂ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇੱਥੋਂ ਖਿਡਾਰੀ ਪ੍ਰੇਰਣਾ ਲੈ ਕੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਨੂੰ ਸਪੋਰਟਸ ਪਾਵਰ ਹਾਊਸ ਬਨਾਉਣ ਲਈ ਖੇਡ ਸਭਿਆਚਾਰ ਨੁੰ ਵਿਕਸਿਤ ਕੀਤਾ ਹੈ। ਪਿੰਡ ਤੋਂ ਲੈ ਕੇ ਸੂਬਾ ਪੱਧਰ ਤਕ ਖੇਡਾਂ ਦਾ ਬਿਹਤਰੀਨ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ। ਹਰਿਆਣਾ ਵਿਚ ਜੈ ਜਵਾਨ ਜੈ ਕਿਸਾਨ ਦੇ ਨਾਲ-ਨਾਲ ਜੈ ਪਹਿਲਵਾਨ ਦੇ ਨਾਰੇ ਨੁੰ ਵੀ ਸਾਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਜਵਾਨ , ਕਿਸਾਨ ਅਤੇ ਪਹਿਲਵਾਨ ਤਿੰਨੋਂ ਧਾਕੜ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਚੀਨ ਵਿਚ ਪ੍ਰਬੰਧਿਤ 19ਵੇਂ ਏਸ਼ਿਆਰਡ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ 107 ਵਿੱਚੋਂ 30 ਮੈਡਲ ਜਿੱਤੇ ਹਨ ਜੋ ਕਿ ਹਰਿਆਣਾ ਸੂਬੇ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਹੱਬ ਬਣ ਚੁੱਕਾ ਹੈ। ਖੇਡ ਖਿਡਾਰੀ ਹਰਿਆਣਾ ਦਾ ਅਟੁੱਟ ਸਬੰਧ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਸੈਨਿਕ ਸਕੂਲਾਂ ਦੀ ਸਥਾਪਨਾ 1961 ਵਿਚ ਕੀਤੀ ਗਈ। ਉਦੋਂ ਤੋਂ ਏਨਡੀਏ, ਆਈਏਮਏ, ਓਟੀਏ , ਆਈਏਏਨਏ, ਏਏਫਏ ਅਤੇ ਹੋਰ ਮੰਨੇ-ਪ੍ਰਮੰਨੇ ਰੱਖਿਆ ਸੰਸਥਾਨਾਂ ਵਿਚ ਕੈਡੇਟਾਂ ਨੂੰ ਸ਼ਾਮਿਲ ਕਰਨ ਵਿਚ ਸ਼ਲਾਘਾਯੋਗ ਯੋਗਦਾਨ ਦੇ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਸੈਨਿਕ ਸਕੂਲ ਸੈਨਾ ਸਿਖਲਾਈ ਦੇ ਨਾਲ-ਨਾਲ ਨਾ ਸਿਰਫ ਚੰਗੀ ਸਿਖਿਆ ਪ੍ਰਦਾਨ ਕਰ ਰਹੇ ਹਨ ਸਗੋ ਵਿਦਿਆਰਥੀਆਂ ਦੇ ਚਹੁਮੁਖੀ ਵਿਕਾਸ ਨੂੰ ਵੀ ਯਕੀਨੀ ਕਰ ਰਹੇ ਹਨ। ਇੰਨ੍ਹਾਂ ਸਕੂਲਾਂ ਤੋਂ ਸਿਖਿਆ ਪ੍ਰਾਪਤ ਵਿਦਿਆਰਥੀਆਂ ਨੇ ਭਾਰਤੀ ਪ੍ਰਸਾਸ਼ਨਿਕ ਸੇਵਾਵਾਂ , ਨਿਆਂਪਾਲਿਕਾ, ਮੈਡੀਕਲ, ਇੰਜੀਨੀਅਰਿੰਗ ਸੇਵਾਵਾਂ ਦੇ ਨਾਲ-ਨਾਲ ਰਾਜਨੀਤੀ ਵਿਚ ਵੀ ਨਾਂਅ ਕਮਾਇਆ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨੂੰ ਸੈਨਿਕਾਂ ਦੀ ਖਾਨ ਕਿਹਾ ਜਾਂਦਾ ਹੈ। ਸੇਨਾ ਵਿਚ ਭਰਤੀ ਹੋਣ ਵਾਲਾ ਹਰ 10ਵਾਂ ਜਵਾਨ ਹਰਿਆਣਾ ਤੋਂ ਹੈ। ਸਾਲ 2008 ਵਿਚ ਰਿਵਾੜੀ ਜਿਲ੍ਹਾ ਵਿਚ ਦੂਜਾ ਸੈਨਿਕ ਸਕੂਲ ਖੋਲਿਆ ਗਿਆ। ਝੱਜਰ ਦੇ ਮਾਤਨਹੇਲ ਵਿਚ ਵੀ ਸੈਨਿਕ ਸਕੂਲ ਖੋਲਣ ਜਾ ਰਹੇ ਹਨ। ਇਸ ਦੇ ਲਈ 2021 ਵਿਚ 61 ਏਕੜ ਜਮੀਨ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਖਿਡਾਰੀਆਂ ਤੋਂ ਕਿਹਾ ਕਿ ਉਹ -ੲੱਥੇ ਦੀ ਮਿੱਟੀ ਤੋਂ ਅਜਿਹਾ ਤਜਰਬਾ ਲੈ ਕੇ ਜਾਣਗੇ ਜੋ ਭਵਿੱਖ ਵਿਚ ਉਨ੍ਹਾਂ ਨੁੰ ਬੁਲੰਦੀਆਂ ਤਕ ਪਹੁੰਚਾਉਣ ਵਿਚ ਸਹਾਇਕ ਹੋਵੇਗਾ।
ਇਸ ਦੌਰਾਨ ਸੈਨਿਕ ਸਕੂਲ ਕੁੰਜਪੁਰਾ ਦੇ ਪ੍ਰਿੰਸੀਪਲ ਵਿਜੈ ਰਾਣਾ ਨੇ ਸੰਬੋਧਨ ਦੇ ਨਾਲ ਸਵਾਗਤ ਕੀਤਾ ਅਤੇ ਸਕੂਲ ਦੀ ਉਪਲਬਧੀਆਂ ‘ਤੇ ਚਾਨਣ ਪਾਇਆ। ਉਨ੍ਹਾਂ ਨੇ ਜੇਤੂ ਟੀਮ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਬਾਸਕੇਟਬਾਲ , ਵਾਲੀਬਾਲ, ਹਾਕੀ ਵਿਚ ਪਹਿਲਾਂ ਤੇ ਦੂਜਾ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵਾਲੀਬਾਲ ਵਿਚ ਨਗਰੋਟਾ ਸੈਨਿਕ ਸਕੂਲ ਦੇ ਇਖਲਾਕ ਹਸਨ, ਬਾਸਕੇਟਬਾਲ ਵਿਚ ਕੁੰਜਪੁਰਾ ਦੇ ਅਮਨ ਮਲਿਕ, ਹਾਕੀ ਵਿਚ ਤਿਲੈਸਾ ਦੇ ਸ਼ੁਭਮ ਕੁਮਾਰ ਨੂੰ ਵਧੀਆ ਖਿਡਾਰੀ ਅਤੇ ਤਿਲੈਯਾ ਦੇ ਹੀ ਸਚਿਨ ਨੁੰ ਬੇਸਟ ਗੋਲਕੀਪਰ ਵਜੋ ਸਨਮਾਨਿਤ ਕੀਤਾ। ਉਨ੍ਹਾਂ ਨੇ ਓਵਰ ਹਾਲ ਸਕੂਲ ਵਜੋ ਸੈਨਿਕ ਸਕੂਲ ਤਿਲੈਯਾ ਅਤੇ ਓਵਰਆਲ ਗਰੁੱਪ ਵਿਚ ਡੀ ਗਰੁੱਪ ਨੁੰ ਵੀ ਟ੍ਰਾਂਫੀ ਨਾਲ ਨਵਾਜਿਆ। ਸਭਿਆਚਾਰ ਪ੍ਰੋਗ੍ਰਾਮ ਲਈ ਕੁੰਜਪੁਰਾ ਸੈਨਿਕ ਸਕੂਲ ਦੀ ਟੀਮ ਨੂੰ ਟ੍ਰਾਫੀ ਪ੍ਰਦਾਨ ਕੀਤੀ ਗਈ। ਖੇਡਾਂ ਵਿੱਚ 30 ਤੋਂ ਵੱਧ ਸੈਨਿਕ ਸਕੂਲਾਂ ਦੇ ਕਰੀਬ 650 ਖਿਡਾਰੀਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਪ੍ਰਤੀਭਾਗੀਆਂ ਨੇ ਮਾਰਚ ਪਾਸਟ ਕੀਤਾ।
ਇਸ ਮੌਕੇ ‘ਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ, ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਏਸਪੀ ਸ਼ਸ਼ਾਂਕ ਕੁਮਾਰ ਸਾਵਨ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।