ਮਿਲਾਨ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਆਲ ਇੰਡੀਆ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਇੰਡੀਅਨ ਓਵਰਸੀਜ਼ ਕਾਂਗਰਸ ਨੂੰ ਵਿਦੇਸ਼ਾਂ ਵਿੱਚ ਹੋਰ ਮਜਬੂਤ ਕਰਨ ਦੇ ਮੰਤਵ ਨਾਲ ਚੈਅਰਮੈਨ ਸੈਮ ਪਟਰੋਦਾ ਅਤੇ ਇੰਚਾਰਜ ਡਾ. ਆਰਤੀ ਕ੍ਰਿਸ਼ਨਾ ਵੱਲੋਂ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਦਲਜੀਤ ਸਿੰਘ ਸਹੋਤਾ ਨੂੰ ਯੂ.ਕੇ ਅਤੇ ਯੂਰਪ ਦਾ ਕਨਵੀਨਰ ਅਤੇ ਗੁਰਵਿੰਦਰ ਕੌਰ ਰੰਧਾਵਾ ਨੂੰ ਯੂ.ਕੇ ਅਤੇ ਯੂਰਪ ਦਾ ਲੇਡੀਜ ਵਿੰਗ ਦਾ ਕਨਵੀਨਰ ਥਾਪਿਆ। ਇਸ ਸੰਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਓਵਰਸੀਜ਼ ਕਾਂਗਰਸ ਦੇ ਚੈਅਰਮੈਨ ਦੁਆਰਾ ਪੱਤਰ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆ ਦਲਜੀਤ ਸਿੰਘ ਸਹੋਤਾ, ਮੈਡਮ ਗੁਰਵਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਉਹ ਪਾਰਟੀ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਯੂ.ਕੇ ਅਤੇ ਯੂਰਪ ਵਿੱਚ ਪਾਰਟੀ ਦੀ ਮਜਬੂਤੀ ਅਤੇ ਨੀਤੀਆਂ ਨੂੰ ਭਾਰਤੀ ਲੋਕਾਂ ਤੱਕ ਪਹੁੰਚਾਉਣਗੇ। ਇਸ ਸੰਬੰਧੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਉਪ ਪ੍ਰਧਾਨ ਸੁਖਚੈਨ ਸਿੰਘ ਠੀਕਰੀਵਾਲਾ ਅਤੇ ਇੰਡੀਅਨ ੳਵਰਸੀਜ ਕਾਂਗਰਸ ਇਟਲੀ ਦੇ ਮੁੱਖ ਬੁਲਾਰਾ ਹਰਕੀਤ ਸਿੰਘ ਮਾਧੋਝੰਡਾ ਨੇ ਦਲਜੀਤ ਸਿੰਘ ਸਹੋਤਾ ਅਤੇ ਮੈਡਮ ਗੁਰਵਿੰਦਰ ਕੌਰ ਰੰਧਾਵਾ ਨੂੰ ਵਧਾਈ ਦਿੰਦਿਆ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਆਗੂਆਂ ਨੂੰ ਜਿੰਮੇਵਾਰੀ ਅਤੇ ਅਹੁਦੇ ਦੇਕੇ ਨਿਵਾਜਿਆ ਹੈ। ਆਸ ਹੈ ਕਿ ਕਾਂਗਰਸ ਨੂੰ ਦਲਜੀਤ ਸਹੋਤਾ ਅਤੇ ਮੈਡਮ ਗੁਰਵਿੰਦਰ ਕੌਰ ਰੰਧਾਵਾ ਦੇ ਤਜਰਬੇ ਦਾ ਲਾਭ ਮਿਲੇਗਾ ਤੇ ਕਾਂਗਰਸ ਪਾਰਟੀ ਨੂੰ ਯੂਰਪ ਵਿੱਚ ਹੋਰ ਮਜ਼ਬੂਤੀ ਮਿਲੇਗੀ।