ਪਟਿਆਲਾ, 8 ਮਈ (ਕਰਿਸ਼ਮਾ) (ਪ੍ਰੈਸ ਕੀ ਤਾਕਤ ਬਿਊਰੋ): ਪਟਿਆਲਾ ਤੋਂ ਕਾਂਗਰਸ ਲੋਕ ਸਭਾ ਚੋਣਾਂ ਲਈ ਉਤਾਰੇ ਗਏ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਦਾਖਲ ਕਰਨ ਵੇਲੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਪਟਿਆਲਾ ਜ਼ਿਲ੍ਹਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਕਾਕਾ ਰਜਿੰਦਰ ਸਿੰਘ ਦਪਿੰਦਰ ਸਿੰਘ ਢਿੱਲੋਂ, ਮਹਿਲਾ ਕਾਂਗਰਸੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ, ਜ਼ਿਲਾ ਕਾਂਗਰਸ ਦੇ ਪ੍ਰਧਾਨ ਮਾਨ ਤੇ ਹਰਵਿੰਦਰ ਸਿੰਘ ਖਨੌੜਾ, ਨਰੇਸ਼ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਅਮਰਿੰਦਰ ਵੜਿੰਗ ਨੇ ਕਿਹਾ ਕਿ ਮਹਿਲਾ ਵਾਲਿਆਂ ਦਾ ਸਮਾਂ ਹੁਣ ਬੀਤ ਚੁੱਕਾ ਹੈ। ਹੁਣ ਆਮ ਲੋਕਾਂ ਦੇ ਘਰਾਂ ਦੇ ਲੋਕ ਹੀ ਨੇਤਾ ਬਣਨਗੇ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਇੰਨੀ ਗਰਮੀ ਵਿੱਚ ਆਪਣੇ ਮਹਿਲਾ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਹਨ ਮਹਿਲਾ ਵਿੱਚ ਬੈਠ ਕੇ ਹੀ ਵੋਟਾਂ ਹੁਣ ਤੱਕ ਮੰਗਦੇ ਰਹੇ।