ਪਟਿਆਲਾ, 1 ਸਤੰਬਰ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ -ਛਾਇਆ ਹੇਠ ਪਟਿਆਲਾ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਅੰਮ੍ਰਿਤ ਵੇਲੇ 3:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਠੀਕ 4:00 ਵਜੇ ਗੁਰਦੁਆਰਾ ਸ਼੍ਰੀ ਖਾਲਸਾ ਜੰਗੀ ਜੱਥਾ ਤੋਂ ਆਰੰਭ ਹੋ ਕੇ ਸਮਾਣੀਆਂ ਗੇਟ, ਸ਼ਹੀਦ ਕੁਲਦੀਪ ਸਿੰਘ ਮਾਰਗ, ਗੁ.ਅਕਾਲਗੜ੍ਹ ਸਾਹਿਬ, ਗੁ.ਅਰਜਨ ਨਗਰ, ਬ੍ਰਹਮ ਕੁਮਾਰੀ ਆਸ਼ਰਮ, ਗੁ.ਐਮ,ਈ.ਐਸ, ਗੁ.ਧੰਨ ਪੋਠੋਹਾਰ, ਗੁ.ਪੰਚਾਇਤੀ ਘਾਸ ਮੰਡੀ (ਕੜਾਹ ਵਾਲਾ ਚੋਕ) ਪੀਲੀ ਸੜਕ ਤੋ ਹੁੰਦਾ ਹੋਇਆ, ਗੁ,ਖਾਲਸਾ ਜੰਗੀ ਜੱਥਾ ਵਿਖੇ ਸਮਾਪਤ ਹੋਇਆ। ਵੱਖ -ਵੱਖ ਥਾਵਾਂ ‘ਤੇ ਸੰਗਤਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਸ਼ਬਦੀ ਜੱਥੇ , ਬੈਂਡ ਵਾਜੇ , ਗਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ। ਉਪਰੰਤ ਸ਼ਾਮ ਦੇ ਦੀਵਾਨ ਵੀ ਸਜਾਏ ਜਾਣਗੇ। ਜਿਸ ਵਿਚ ਭਾਈ ਭੁਪਿੰਦਰ ਸਿੰਘ ਜੀ (ਗੁਰੂ ਕਾਂਸ਼ੀ ਵਾਲੇ) ਕੀਰਤਨ ਅਤੇ ਕਥਾ ਵਾਚਕ ਗਿ.ਪ੍ਰਿਤਪਾਲ ਸਿੰਘ ਜੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।