ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਬਾਲੀਵੁੱਡ ਦਾ ਸਭ ਤੋਂ ਪਾਵਰਫੁੱਲ ਕਪਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ। ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹੁਣ ਇਸ ਸੈਲੀਬ੍ਰੇਸ਼ਨ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਵਾਪਸ ਆ ਗਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।

ਦੀਪਿਕਾ-ਰਣਵੀਰ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਸ਼ੁੱਕਰਵਾਰ ਸਵੇਰੇ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਇਹ ਜੋੜਾ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਕੇ ਵਾਪਸ ਆਇਆ ਸੀ। ਦੀਪਿਕਾ ਅਤੇ ਰਣਵੀਰ ਸਿੰਘ ਏਅਰਪੋਰਟ ‘ਤੇ ਇਕ-ਦੂਜੇ ਦਾ ਹੱਥ ਫੜ ਕੇ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਰਣਵੀਰ ਸਿੰਘ ਨੇ ਹਰੇ ਰੰਗ ਦਾ ਕੋਟ ਅਤੇ ਡੈਨਿਮ ਜੀਨਸ ਦੇ ਨਾਲ ਬਲੈਕ ਪ੍ਰਿੰਟਿਡ ਹੂਡੀ ਪਾਈ ਹੋਈ ਸੀ। ਉਸਨੇ ਹੂਡੀ ਨਾਲ ਆਪਣਾ ਸਿਰ ਢੱਕਿਆ ਹੋਇਆ ਸੀ। ਰਣਵੀਰ ਨੇ ਬਲੈਕ ਮਾਸਕ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ।