ਚੰਡੀਗੜ੍ਹ,06-05-2023(ਪ੍ਰੈਸ ਕੀ ਤਾਕਤ)– ਭਾਰਤ ਦੇ ਰੱਖਿਆ ਮੰਤਰੀ ਸੋਮਵਾਰ ਨੂੰ ਚੰਡੀਗੜ੍ਹ ਦੌਰੇ ‘ਤੇ ਆ ਰਹੇ ਹਨ। ਇੱਥੇ ਉਹ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਨਗੇ। ਚੰਡੀਗੜ੍ਹ ਪੁਲਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਕਈ ਸੜਕਾਂ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।
ਵੀ. ਆਈ. ਪੀ. ਦੀ ਆਮਦ ਦੌਰਾਨ ਆਮ ਜਨਤਾ ਨੂੰ ਸਲਾਹ ਹੈ ਕਿ ਜਾਮ ਤੋਂ ਬਚਣ ਲਈ ਬਦਲਵਾਂ ਰਸਤਾ ਆਪਣਾਓ। ਜਾਮ ਤੋਂ ਬਚਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸੋਸ਼ਲ ਅਕਾਊਂਟ ’ਤੇ ਜਾਮ ਅਤੇ ਰੂਟ ਡਾਇਵਰਟ ਲਈ ਲੋਕਾਂ ਨੂੰ ਅਪਡੇਟ ਕੀਤਾ ਜਾਵੇਗਾ। ਪ੍ਰੋਗਰਾਮ ‘ਚ ਆਉਣ ਵਾਲੇ ਮਹਿਮਾਨਾ, ਅਧਿਕਾਰੀ ਅਤੇ ਹੋਰ ਮੁਲਾਜ਼ਮ ਆਪਣੇ ਵਾਹਨ ਤੈਅ ਪਾਰਕਿੰਗ ‘ਚ ਪਾਰਕ ਕਰਨ। ਟ੍ਰੈਫਿਕ ਪੁਲਸ ਨੇ ਕਿਹਾ ਕਿ ਜੇਕਰ ਕੋਈ ਸਾਈਕਲ ਟਰੈਕ ’ਤੇ ਵਾਹਨ ਪਾਰਕ ਕਰੇਗਾ ਤਾਂ ਪੁਲਸ ਉਸ ਦਾ ਚਲਾਨ ਕਰੇਗੀ।