ਦਿੱਲੀ ਹਾਈ ਕੋਰਟ ਨੇ ਨਿਊਜ਼ ਪੋਰਟਲ ‘ਨਿਊਜ਼ਕਲਿੱਕ’ ਦੀ ਉਹ ਅਪੀਲ ਖਾਰਜ ਕਰ ਦਿੱਤੀ ਜਿਸ ਵਿੱਚ ਆਮਦਨ ਕਰ ਕਮਿਸ਼ਨਰ (ਅਪੀਲ) ਦੇ ਸਾਹਮਣੇ ਅਪੀਲ ਪੈਂਡਿੰਗ ਰਹਿਣ ਦੌਰਾਨ ਆਮਦਨ ਕਰ ਡਿਮਾਂਡ ਨੋਟਿਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਜੇਕਰ ਵੇਰਵਿਆਂ ਜਾਂ ਕੁੱਲ ਟੈਕਸ ਦੇਣਕਾਰੀ ਦਾ ਆਪਸ ਵਿੱਚ ਮੇਲ ਨਾ ਹੋਵੇ ਤਾਂ ਵਿਭਾਗ ਵੱਲੋਂ ਕਰਦਾਤਾਵਾਂ ਨੂੰ ‘ਬਕਾਇਆ ਟੈਕਸ ਡਿਮਾਂਡ’ ਨੋਟਿਸ ਜਾਰੀ ਕੀਤਾ ਜਾਂਦਾ ਹੈ। ਕਾਰਜਕਾਰੀ ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਮਿਨੀ ਪੁਸ਼ਕਰਨਾ ਨੇ ਕਿਹਾ ਕਿ ਨਿਊਜ਼ ਪੋਰਟਲ ਪਹਿਲੀ ਨਜ਼ਰੇ ਆਪਣੇ ਪੱਖ ਵਿੱਚ ਕੇਸ ਵੀ ਨਹੀਂ ਬਣਾ ਸਕਿਆ। ਉਨ੍ਹਾਂ ਕਿਹਾ ਕਿ ਪਟੀਸ਼ਨਰ ਨੂੰ ਆਮਦਨ ਕਰ ਕਮਿਸ਼ਨਰ (ਅਪੀਲ) ਦੇ ਸਾਹਮਣੇ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ।