ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ‘ਗੰਭੀਰ’ ਤੋਂ ‘ਬਹੁਤ ਗੰਭੀਰ’ ਸ਼੍ਰੇਣੀ ਵਿਚ ਪੁੱਜ ਗਈ। ਇਸ ਹਾਲਾਤ ‘ਚ ਰਾਸ਼ਟਰੀ ਰਾਜਧਾਨੀ ‘ਚ ਵਾਹਨਾਂ ਲਈ ਔਡ-ਈਵਨ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਅੱਜ ਸਵੇਰੇ 7 ਵਜੇ 437 ਸੀ, ਜਦੋਂ ਕਿ ਵੀਰਵਾਰ ਨੂੰ ਸ਼ਾਮ 4 ਵਜੇ ਇਹ 419 ਸੀ।

