No Result
View All Result
Tuesday, February 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਨੂੰ 80 ਲੱਖ ਰੁਪਏ ਦੀ ਲਾਗਤ ਨਾਲ 319 ਸਹਾਇਕ ਉਪਕਰਣ ਮੁਫ਼ਤ ਵੰਡਣ ਦੀ ਸ਼ੁਰੂਆਤ ਕਰਵਾਈ

admin by admin
in BREAKING, COVER STORY, INDIA, National, PUNJAB
0
ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਨੂੰ 80 ਲੱਖ ਰੁਪਏ ਦੀ ਲਾਗਤ ਨਾਲ 319 ਸਹਾਇਕ ਉਪਕਰਣ ਮੁਫ਼ਤ ਵੰਡਣ ਦੀ ਸ਼ੁਰੂਆਤ ਕਰਵਾਈ
0
SHARES
0
VIEWS
Share on FacebookShare on Twitter
ਪਟਿਆਲਾ, (ਕਰਿਸ਼ਮਾ) 9 ਜੁਲਾਈ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਦਿਵਿਆਂਗਜਨਾਂ ਨੂੰ ਲੋੜੀਂਦੇ ਨਕਲੀ ਅੰਗ ਅਤੇ ਹੋਰ ਸਹਾਇਕ ਉਪਕਰਨ ਉਨ੍ਹਾਂ ਦੀ ਲੋੜ ਮੁਤਾਬਕ ਨਾਲੋ-ਨਾਲ ਮੁਫ਼ਤ ਮੁਹੱਈਆ ਕਰਵਾਉਣ ਲਈ ਪਟਿਆਲਾ ਵਿਖੇ ਵੀ ਅਲਿਮਕੋ ਦਾ ਅਸੈਸਮੈਂਟ ਸੈਂਟਰ ਖੋਲ੍ਹਣ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ। ਅਜਿਹਾ ਹੋਣ ਨਾਲ ਵਾਰ-ਵਾਰ ਅਜਿਹੇ ਕੈਂਪ ਲਾਉਣ ਦੀ ਲੋੜ ਨਹੀਂ ਪਵੇਗੀ ਤੇ ਤੁਰੰਤ ਅਸੈਸਮੈਂਟ ਕਰਕੇ ਇੱਕ ਦੋ ਦਿਨਾਂ ਦੇ ਅੰਦਰ-ਅੰਦਰ ਦਿਵਿਆਂਗਜਨਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਣ ਮਿਲ ਜਾਵੇਗਾ।
ਸ਼ੌਕਤ ਅਹਿਮਦ ਪਰੇ ਅੱਜ ਇੱਥੇ ਜ਼ਿਲ੍ਹਾ ਡਿਸਏਬਿਲਟੀ ਸੈਂਟਰ ਵਿਖੇ ਤਿੰਨ ਰੋਜ਼ਾ ਮੁਫ਼ਤ ‌ਦਿਵਿਆਂਗਜਨ ਉਪਕਰਣ ਵੰਡ ਕੈਂਪ ਦੀ ਸ਼ੁਰੂਆਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਦਿ‌ਵਿਆਂਗਜਨਾਂ ਨੂੰ ਸਮਾਜ ਦੀ ਮੁਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਨੇ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਅਨੇਕਾਂ ਪ੍ਰੋਗਰਾਮ ਉਲੀਕੇ ਹਨ, ਇਸੇ ਤਹਿਤ ਹੀ 12 ਜੁਲਾਈ ਤੱਕ ਪਟਿਆਲਾ ਜ਼ਿਲ੍ਹੇ ਦੇ ‌ਉਨ੍ਹਾਂ ਦਿਵਿਆਂਗਜਨਾਂ ਨੂੰ 80 ਲੱਖ ਰੁਪਏ ਦੀ ਲਾਗਤ ਨਾਲ 319 ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ, ਜਿਨ੍ਹਾਂ ਦੀ ਪਹਿਲਾਂ ਅਸੈਸਮੈਂਟ ਕੀਤੀ ਗਈ ਸੀ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਕੰਮ ਲਈ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਜੀ.ਆਈ.ਸੀ), ਨੇ ਆਪਣੇ ਸੀ.ਐਸ.ਆਰ. ਪ੍ਰੋਗਰਾਮ ਰਾਹੀ 51.21 ਲੱਖ ਦੀ ਸਹਾਇਤਾ ਕੀਤੀ ਹੈ। ਜਦੋਂ ਕਿ ਬਾਕੀ ਦੀ ਰਕਮ ਦਾ ਪ੍ਰਬੰਧ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ)ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਜ਼ਿਲਾ ਪ੍ਰਸ਼ਾਸਨ ਨੇ ਕੀਤਾ ਹੈ। ਅੱਜ  ਲਗਭਗ 176 ਦਿਵਿਆਂਗਜਨਾਂ ਨੂੰ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਸੀਐਸਆਰ ਸਕੀਮ ਯੋਜਨਾ ਤਹਿਤ ਲਗਭਗ ਸਹਾਇਕ ਉਪਕਰਣ ਵੰਡੇ ਗਏ।
ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਸੀਐਸਆਰ ਸਕੀਮ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਬਣਾਏ ਕੁਲ 319 ਸਹਾਇਕ ਉਪਕਰਣ ਵੰਡੇ ਗਏ, ਜਿਨ੍ਹਾਂ ਵਿੱਚ 07 ਜਾਇਸਟਿਕ, 70 ਮੋਟਰਾਈਜ਼ਡ ਟਰਾਈਸਾਈਕਲ, 28 ਟਰਾਈਸਾਈਕਲ, 05 ਰੋਲੇਟਰ, 35 ਵਹੀਲ ਚੇਅਰ, 86 ਵਿਸਾਖੀਆਂ, 19 ਛੜੀਆਂ, 32 ਕੰਨਾਂ ਦੀਆਂ ਮਸ਼ੀਨਾਂ, 01 ਸੀ.ਪੀ ਚੇਅਰ ਅਤੇ 36 ਨਕਲੀ ਅੰਗ ਅਤੇ ਕੈਲੀਪਰ ਸ਼ਾਮਲ ਸਨ I
ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਵੱਲੋਂ ਡਾ. ਅਸ਼ੋਕ ਸਾਹੂ ਤੇ ਉਨ੍ਹਾਂ ਦੀ ਟੀਮ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਵਿਜੇ ਗੋਇਲ, ਹਾਊਸਿੰਗ ਅਤੇ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨੁਮਾਇੰਦੇ ਅਤੇ ਲਾਭਪਾਤਰੀ ਮੌਜੂਦ ਸਨ।
Post Views: 73
Tags: #latestnewsdeputycommissinordiviyangpatialanewstopnews
Previous Post

ਪੰਚਾਇਤ ਵਿਭਾਗ ਨੇ ਪਿੰਡ ਤਰੈਂ ਦੀ 5 ਏਕੜ 2 ਕਨਾਲ 11 ਮਰਲੇ ਸ਼ਾਮਲਾਤ ਜਮੀਨ ਤੋਂ ਛੁਡਵਾਇਆ ਨਾਜਾਇਜ਼ ਕਬਜਾ

Next Post

ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ

Next Post
ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ

ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕਰਵਾਈ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982