ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਰੂਰਤ ਅਨੁਸਾਰ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੀ ਫੀਡਰ, ਨਹਿਰਾਂ ਅਤੇ ਮਾਈਨਰਾਂ ਦੀ ਰਿਮਾਡਲਿੰਗ ਅਤੇ ਰਿਹੈਬਿਲਿਟੇਸ਼ਨ ਕੀਤੀ ਜਾਵੇ ਤਾਂ ਜੋ ਸਿੰਚਾਈ ਦਾ ਪਾਣੀ ਟੇਲ ਤਕ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਕਿਸਾਲਾਂ ਨੂੰ ਲਾਭ ਮਿਲ ਸਕੇ।
ਡਿਪਟੀ ਸੀਏਮ ਅੱਜ ਇੱਥੇ ਆਪਣੇ ਦਫਤਰ ਵਿਚ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਡਿਪਟੀ ਸੀਏਮ ਨੇ ਗ੍ਰਾਮੀਣ ਦੌਰੇ ਦੌਰਾਨ ਲੋਕਾਂ ਤੋਂ ਮਿਲੀ ਸਮਸਿਆਵਾਂ ‘ਤੇ ਕਰਵਾਈ ਕਰਦੇ ਹੋਏ ਨਹਿਰਾਂ, ਫੀਡਰਾਂ ਅਤੇ ਮਾਈਨਰਾਂ ਦੀ ਸਫਾਈ ਅਤੇ ਟੇਲ ‘ਤੇ ਪਾਣੀ ਨਾ ਪਹੁੰਚਣ ਦੇ ਕਾਰਨਾਂ ਦੀ ਸਮੀਖਿਆ ਲਈ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਸਮੀਖਿਆ ਦੇ ਬਾਅਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਿਰਸਾ ਜਿਲ੍ਹਾ ਤੋਂ ਹੋ ਕੇ ਰਾਜਸਤਾਨ ਦੇ ਵੱਲ ਜਾਣ ਵਾਲੀ ਨੋਹਰ ਫੀਡਰ ਦੀ ਰਿਮਾਡਲਿੰਗ ਅਤੇ ਰਿਹੈਬਿਲਿਟੇਸ਼ਨ ਕੀਤੀ ਜਾਵੇ ਤਾਂ ਜੋ ਟੇਲ ਤਕ ਪਾਣੀ ਪਹੁੰਚੇ। ਉਨ੍ਹਾਂ ਨੇ ਦਸਿਆ ਕਿ ਰਾਜਸਤਾਨ ਰਾਜ ਦੀ ਸੀਮਾ ਵਿਚ ਪੈਣ ਵਾਲੀ ਇਸ ਫੀਡਰ ਦੀ ਰਿਮਾਡਲਿੰਗ ਅਤੇ ਰਿਹੈਬਿਲਿਟੇਸ਼ਨ ਕਰਨ ਦੇ ਲਈ ਰਾਜਸਤਾਨ ਸਰਕਾਰ ਨੂੰ ਵੀ ਪੱਤਰ ਲਿਖਿਆ ਜਾਵੇਗਾ। ਇਸੀ ਤਰ੍ਹਾ, ਸਿਰਸਾ ਜਿਲ੍ਹਾ ਦੀ ਹੀ ਬਾਰੂਵਾਲੀ ਡਿਸਟਰੀਬਿਊਟਰੀ ਦਾ ਰਿਹੈਬਿਲਿਟੇਸ਼ਨ ਅਤੇ ਫਤਿਹਾਬਾਦ ਬ੍ਰਾਂਚ ਦੀ ਆਰਡੀ 220000 ਤੋਂ ਆਰਡੀ 301000 ਤਕ ਪਹਿਲੇ ਫੇਜ ਵਿਚ ਅਤੇ ਆਰਡੀ 160000 ਤੋਂ ਆਰਡੀ 220000 ਤਕ ਦਾ ਦੂਜਾ ਫੇਜ ਵਿਚ ਰਿਹੈਬਿਲਿਟੇਸ਼ਨ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਉਪਰੋਕਤ ਕੰਮ ਹੋਣ ਨਾਲ ਸਿੰਚਾਈ ਦੇ ਲਈ ਪ੍ਰਯੁਕਤ ਹੋਣ ਵਾਲੇ ਨਹਿਰੀ ਪਾਣੀ ਦਾ ਰਿਸਾਵ ਅਤੇ ਵਿਅਰਥ ਬਹਾਅ ਨਹੀਂ ਹੋਵੇਗਾ ਅਤੇ ਟੇਲ ਤਕ ਪਾਣੀ ਪਹੁੰਚਗਾ ਜਿਸ ਨਾਲ ਸਿਰਸਾ ਜਿਲ੍ਹਾ ਤੋਂ ਇਲਾਵਾ ਰਾਜਸਤਾਨ ਦੇ ਨੋਹਰ ਵਿਧਾਨਸਭਾ ਦੇ ਕਿਸਾਨਾਂ ਨੁੰ ਵੀ ਲਾਭ ਹੋਵੋਗਾ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜਸਤਾਨ ਸਰਕਾਰ ਨੂੰ ਵੀ ਪੱਤਰ ਲਿਖਿਆ ਜਾਵੇਗਾ ਕਿ ਰਾਜਸਤਾਨ ਸੂਬੇ ਦੀ ਸੀਮਾ ਵਿਚ ਪੈਣ ਵਾਲੇ ਉਪਰੋਕਤ ਫੀਡਰ, ਨਹਿਰਾਂ ਅਤੇ ਮਾਈਨਰਾਂ ਦੀ ਰਿਮਾਡਲਿੰਗ ਅਤੇ ਰਿਹੈਬਿਲਿਟੇਸ਼ਨ ਕੀਤੀ ਜਾਵੇ ਤਾਂ ਜੋ ਸਿੰਚਾਈ ਦਾ ਪਾਣੀ ਟੇਲ ਤਕ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਕਿਸਾਲਾਂ ਨੂੰ ਲਾਭ ਮਿਲ ਸਕੇ।