ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਡਾ. ਸੁਦੇਸ਼ ਧਨਖੜ ਐਤਵਾਰ ਨੂੰ ਹਵਾਈ ਮਾਰਗ ਰਾਹੀਂ ਅੰਬਾਲਾ ਕੈਂਟ ਏਅਰ ਫੋਰਸ ਸਟੇਸ਼ਨ ’ਤੇ ਪਹੁੰਚੇ। ਇੱਥੇ ਪਹੁੰਚਣ ’ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ, ਏਅਰ ਫੋਰਸ ਅੰਬਾਲਾ ਕੈਂਟ ਤੋਂ ਏਓਸੀ ਐੱਸ ਕ੍ਰਿਸ਼ਨਨ, ਮੇਅਰ ਸ਼ਕਤੀ ਰਾਣੀ ਸ਼ਰਮਾ, ਡੀਸੀ ਡਾ. ਸ਼ਾਲੀਨ, ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਾਜੇਸ਼ ਲਾਡੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਜੈਯੰਤੀ ਮਹਾਉਤਸਵ-2023 ਵਿਚ ਬਤੌਰ ਮੁੱਖ ਮਹਿਮਾਨ ਭਾਗ ਲੈਣ ਲਈ ਅੰਬਾਲਾ ਕੈਂਟ ਏਅਰ ਫੋਰਸ ਸਟੇਸ਼ਨ ਪਹੁੰਚੇ ਅਤੇ ਇੱਥੋਂ ਹਵਾਈ ਮਾਰਗ ਰਾਹੀਂ ਉਹ ਕੁਰੂਕਸ਼ੇਤਰ ਗਏ।
ਉਪ ਰਾਸ਼ਟਰਪਤੀ ਦੇ ਏਅਰ ਫੋਰਸ ਸਟੇਸ਼ਨ ’ਤੇ ਆਉਣ ਨੂੰ ਲੈ ਕੇ ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਅਤੇ ਜ਼ਰੂਰੀ ਪ੍ਰਬੰਧ ਕੀਤੇ ਗਏ ਸਨ।