ਧਨੌਲਾ/ਬਰਨਾਲਾ, 6 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਵਿਰੁੱਧ ਵਿੱਢੀ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸਾਂ ਅਤੇ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਦੀ ਅਗਵਾਈ ਵਿੱਚ ਐਸ.ਐਮ.ਓ ਸਤਵੰਤ ਸਿੰਘ ਅਜੌਲਾ ਦੀ ਦੇਖ ਰੇਖ ਵਿਚ ਸਿਹਤ ਵਿਭਾਗ ਤੇ ਮਾਸ ਮੀਡੀਆ ਵਿੰਗ ਵੱਲੋਂ ਜਾਗਰੂਕਤਾ ਗਤੀਵਿਧੀਆ ਜਾਰੀ ਹਨ।
ਇਸ ਤਹਿਤ ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਦੀ ਟੀਮ ਵੱਲੋਂ ਸੀ.ਐਚ.ਸੀ. ਧਨੌਲਾ ਵਿਖੇ ‘ਮਿਸ਼ਨ ਫਤਿਹ’ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਮਿਸ਼ਨ ਫਤਿਹ’ ਦਾ ਮਕਸਦ ਲੋੜੀਦੀਆਂ ਸਾਵਧਾਨੀਆਂ ਵਰਤ ਕੇ ਕਰੋਨਾ ਵਾਇਰਸ ’ਤੇ ਪੂਰੀ ਤਰਾਂ ਫਤਿਹ ਪਾਉਣਾ ਹੈ । ਇਸ ਵਾਸਤੇ ਜ਼ਰੂਰੀ ਹੈ ਕਿ ਜਨਤਕ ਥਾਵਾਂ ’ਤੇ ਜਾਂਦੇ ਸਮੇਂ ਮਾਸਕ ਜ਼ਰੂਰ ਪਾਇਆ ਜਾਵੇ। ਇਸ ਤੋਂ ਇਲਾਵਾ ਆਪਣੇ ਹੱਥਾਂ ਦੀ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ ਧੋਤੇ ਜਾਣ ਜਾਂ ਸੈਨੇਟਾਈਜ਼ ਕੀਤੇ ਜਾਣ।
ਇਸ ਮੌਕੇ ਸਿਹਤ ਕਰਮਚਾਰੀ ਬਲਰਾਜ ਸਿੰਘ ਬੀ.ਈ.ਈ., ਜਗਰਾਜ ਸਿੰਘ ਐਸ.ਐਮ.ਆਈ, ਯਾਦਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਹਾਜ਼ਰ ਸਨ।