ਪਟਿਆਲਾ, 24 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਦਸਹਿਰਾ ਗਰਾਊਂਡ ਅਰਬਨ ਐਸਟੇਟ ਪਟਿਆਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਬੜੀ ਧੂਮ-ਧਾਮ ਨਾਲ਼ ਮਨਾਇਆ ਗਿਆ। ਭਾਰਤੀ ਚੋਣ ਕਮਿਸ਼ਨਰ, ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਪਟਿਆਲਾ ਵੱਲੋਂ ਹਜ਼ਾਰਾਂ ਹੀ ਦਰਸ਼ਕਾਂ ਨੂੰ ਵੋਟਰ ਪੰਜੀਕਰਣ ਸਬੰਧੀ ਜਾਗਰੂਕ ਕੀਤਾ ਗਿਆ।
ਪ੍ਰੋ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ, ਸਤਵੀਰ ਸਿੰਘ ਗਿੱਲ ਸਵੀਪ ਨੋਡਲ ਅਫ਼ਸਰ ਪਟਿਆਲਾ ਦਿਹਾਤੀ, ਡਾ. ਨਰਿੰਦਰ ਸਿੰਘ ਸਵੀਪ ਨੋਡਲ ਅਫ਼ਸਰ ਸਨੌਰ ਅਤੇ ਕੁਲਜੀਤ ਸਿੰਘ ਔਲਖ ਇਲੈੱਕਸ਼ਨ ਕਾਨੂੰਗੋ ਵੱਲੋਂ ਦਸਹਿਰਾ ਪੰਡਾਲ ਵਿੱਚ ਲੋਕਾਂ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਂਆਂ ਵੋਟਾਂ ਦੀ ਰਜਿਸਟ੍ਰੇਸ਼ਨ, ਇਲੈੱਕਟ੍ਰਾਨਿਕ ਵਿਧੀ ਰਾਹੀਂ ਵੋਟ ਬਣਾਉਣ, ਵੋਟਰ ਕਾਰਡ ਹਾਸਲ ਕਰਨ ਦੀ ਜਾਣਕਾਰੀ ਦਿੱਤੀ ਗਈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਕੀਤੀ ਜਾਵੇ। ਸਵੀਪ ਨੋਡਲ ਅਫ਼ਸਰਾਂ ਵੱਲੋਂ 1950 ਟੋਲ ਫ਼ਰੀ ਨੰਬਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਵੋਟ ਦੀ ਮਹੱਤਤਾ, ਵੋਟ ਦੀ ਆਨ ਲਾਈਨ ਵਿਧੀ ਵੋਟਰ ਹੈਲਪ ਲਾਈਨ ਨੰਬਰ ਤੇ ਸੀ ਵੀਜ਼ਲ ਐਪ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਪਹੁੰਚੇ।
ਅਰਬਨ ਐਸਟੇਟ ਰਾਮ ਲੀਲਾ ਪ੍ਰਧਾਨ ਸ਼ਿਵ ਰਾਮ ਫੌਜੀ ਨੇ ਆਈ ਹੋਈ ਸਵੀਪ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਮਲਕੀਤ ਸਿੰਘ ਨਾਇਬ ਤਹਿਸੀਲਦਾਰ ਦੁਧਨ ਸਾਧਾਂ, ਸ੍ਰੀ ਰੁਪਿੰਦਰ ਸਿੰਘ ਸਵੀਪ ਨੋਡਲ ਅਫ਼ਸਰ ਪਟਿਆਲਾ ਸ਼ਹਿਰੀ, ਸ੍ਰੀ ਜਤਿੰਦਰ ਕੁਮਾਰ ਸਵੀਪ ਸੁਪਰਵਾਈਜ਼ਰ ਪਟਿਆਲਾ ਦਿਹਾਤੀ ਅਤੇ ਸ੍ਰੀ ਮੋਹਿਤ ਕੁਮਾਰ ਆਦਿ ਮੌਜੂਦ ਸਨ।