No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡਾ: ਬਲਬੀਰ ਸਿੰਘ ਨੇ 16 ਪਿੰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ, ਪਿੰਡ ਵਾਸੀਆਂ ਤੋਂ ਲਏ ਸੁਝਾਅ

admin by admin
in BREAKING, COVER STORY, INDIA, National, POLITICS, PUNJAB
0
ਡਾ: ਬਲਬੀਰ ਸਿੰਘ ਨੇ 16 ਪਿੰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ, ਪਿੰਡ ਵਾਸੀਆਂ ਤੋਂ ਲਏ ਸੁਝਾਅ
0
SHARES
0
VIEWS
Share on FacebookShare on Twitter

ਪਟਿਆਲਾ 29 ਮਈ

                   ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਦਿਹਾਡੀ ਖੇਤਰ ਵਿੱਚ ਆਉਣ ਵਾਲੇ 16 ਪਿੰਡਾਂ ਅਲੋਵਾਲ, ਬਖ਼ਸ਼ੀਵਾਲਾ,ਫੱਗਣ ਮਾਜਰਾ, ਕਰਮਗੜ੍ਹ, ਨੰਦਪੁਰ ਕੇਸ਼ੋ, ਰੋੜਗੜ੍ਹ , ਚਲੈਲਾ, ਖਲੀਫੇਵਾਲ ,ਹਰਦਾਸਪੁਰ, ਕਸਿਆਣਾ, ਬਾਰਨ, ਨਿਊ ਬਾਰਨ, ਮਾਜਰੀ ਅਕਾਲੀਆਂ, ਫਰੀਦਪੁਰ, ਕਲਵਾ, ਮਿਰਜ਼ਾਪੁਰ ਨਾਲ ਅਤੇ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ । ਇਸ ਮੀਟਿੰਗ ਵਿੱਚ ਪਿੰਡ ਪੱਧਰ ‘ ਤੇ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ ਅਤੇ ਸਮਾਂਬੱਧ ਤਰੀਕੇ ਨਾਲ ਇਹਨਾਂ ਦਾ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ।

                  ਡਾ: ਬਲਬੀਰ ਸਿੰਘ ਨੇ  ਮੀਟਿੰਗ  ਵਿੱਚ ਮੁੱਖ ਤੌਰ ‘ ਤੇ ਪਿੰਡਾਂ ‘ ਚ ਛੱਪੜਾਂ ਦੀ ਸਫਾਈ , ਥਾਪਰ ਮਾਡਲ, ਸੀਚੇਵਾਲ ਮਾਡਲ, ਸੜਕਾਂ ਦੀ ਦਰੁਸਤੀ , ਪੀਣ ਵਾਲਾ ਸਾਫ ਸੁਥਰਾ ਪਾਣੀ, ਸਟਰੀਟ ਲਾਈਟਾਂ, ਬਰਸਾਤੀ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ , ਨਹਿਰੀ ਪਾਣੀ ਦੀ ਵਰਤੋਂ  ਅਤੇ ਪਿੰਡਾਂ ਨਾਲ ਸਬੰਧਤ ਮਾਮਲੇ ਵਿਚਾਰੇ ਅਤੇ ਇਹਨਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੀ ਯੋਜਨਾ ਬਣਾਈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਸਕੀਮ ਆਪ ਸਰਕਾਰ ਤੁਹਾਡੇ ਦੁਆਰ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਂਗੇ ।

                              ਸਿਹਤ ਮੰਤਰੀ ਨੇ ਸਿਵਲ ਸਰਜਨ ਨੂੰ ਚਿਕਨਗੁਨੀਆ, ਡੇਂਗੂ ਅਤੇ ਕਰੋਨਾ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਜਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ । ਕਰੋਨਾ ਵਰਗੀ ਬਿਮਾਰੀ ਤੋਂ ਬਚਾਅ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਹਾਈ ਸ਼ੂਗਰ , ਕੈਂਸਰ ਜਾਂ ਡਾਇਲਿਸਿਜ਼ ਦੇ ਮਰੀਜ ਹਨ  ਉਹ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ  ਅਤੇ ਬਾਹਰ ਜਾਣ ਤੋਂ ਪਰਹੇਜ ਕਰਨ।

                  ਸਿਹਤ ਮੰਤਰੀ ਨੇ ਵਿਕਾਸ ਕਾਰਜਾਂ ਨੂੰ ਹੋਰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਿੰਡਾਂ ਵਾਸੀਆਂ ਤੋਂ ਸੁਝਾਅ ਲਏ । ਉਹਨਾਂ ਪਿੰਡ ਵਾਸੀਆਂ ਤੋਂ ਸੁਝਾਅ ਲਿਆ ਕਿ ਕਿਵੇਂ ਬਰਸਾਤੀ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਵੀਆਂ ਕਾਲੋਨੀਆਂ ਵਿੱਚ ਪਾਣੀ ‘ ਤੇ ਸੀਵਰੇਜ ਦੀ ਸਮੱਸਿਆ ਵੀ ਜਲਦ ਹੀ ਹੱਲ ਕੀਤੀ ਜਾਵੇਗੀ । ਇਸ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਗਈ ।

                   ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਇਕ ਆਵਾਜ਼ ਵਿੱਚ ਇਕੱਠੇ ਹੋ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਭਰਵਾਂ ਹੁੰਘਾਰਾ ਦਿੱਤਾ ਹੈ । ਉਹਨਾਂ ਕਿਹਾ ਕਿ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਮੁਹੱਲਾ ਕਲੀਨਿਕ ਨਹੀ ਹਨ ਉੱਥੇ ਮੁਹੱਲਾ ਕਲੀਨਿਕ ਬਣਵਾਏ ਜਾਣ ਅਤੇ ਸਿਖਿਆ ਦੇ ਖੇਤਰ ਵਿੱਚ ਵੀ ਸਰਕਾਰ ਦੇ ਉਪਰਾਲਿਆਂ ਨੂੰ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ ।

                   ਇਸ ਮੌਕੇ ਐਸ.ਡੀ.ਐਮਜ਼, ਬੀ.ਡੀ.ਪੀ.ਓਜ਼ ,ਸਿਵਲ ਸਰਜਨ ਜਗਪਾਲਇੰਦਰ ਸਿੰਘ, , ਕਾਊਂਸਲਰ ਜਸਵੀਰ ਗਾਂਧੀ, ਜੈ ਸ਼ੰਕਰ ਸ਼ਰਮਾ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ  16 ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਹਾਜ਼ਰ ਸਨ।

Post Views: 54
Tags: development works of 16 villagesdr balbir singhhealth ministerMeetingpatialanews
Previous Post

ਆਰਟੀਓ ਇਨਫੋਰਸਮੈਂਟ ਟੀਮ ਵਲੋਂ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸਮਾਣਾ ਰੋਡ ‘ਤੇ ਚੈਕਿੰਗ ਮੁਹਿੰਮ

Next Post

30 may 2025

Next Post

30 may 2025

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982