No Result
View All Result
Friday, May 9, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ “ਆਰੰਭ” ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

admin by admin
in BREAKING, CHANDIGARH, COVER STORY, INDIA, National, POLITICS, PUNJAB
0
ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ “ਆਰੰਭ” ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 22 ਅਗਸਤ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿੱਚ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ਼੍ਰੀਵਾਸਤਵਾ ਅਤੇ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਵੱਲੋਂ ਬੱਚਿਆਂ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ‘ਆਰੰਭ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ‘ਆਰੰਭ’ ਪ੍ਰੋਗਰਾਮ ਬੱਚਿਆਂ ਦੀ ਮੁੱਢਲੀ ਸਿੱਖਿਆ ਲਈ ਮਾਪਿਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਆਂਗਣਵਾੜੀਆਂ ਵਿੱਚ ਜਾਣ ਵਾਲੇ ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇਗਾ ਅਤੇ ਨਾਲ ਹੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਪ੍ਰਦਾਨ ਕਰਕੇ ਆਂਗਨਵਾੜੀਆਂ ਦੇ ਪੱਧਰ ਨੂੰ ਉੱਚਾ ਚੁੱਕੇਗਾ।

ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ‘ਆਰੰਭ’ ਰਾਸ਼ਟਰੀ ਸਿੱਖਿਆ ਪ੍ਰੋਗਰਾਮ 2020 ਦੇ ਮੁੱਖ ਸਿਧਾਂਤਾਂ ‘ਤੇ ਆਧਾਰਿਤ ਹੈ, ਜੋ ਕਿ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਐਨ.ਆਈ.ਪੀ.ਸੀ.ਸੀ.ਡੀ. ਦੁਆਰਾ ਸ਼ੁਰੂ ਕੀਤੇ ਗਏ ਆਧਾਰਸ਼ਿਲਾ ਅਤੇ ‘ਪੋਸ਼ਣ ਵੀ ਪੜ੍ਹਾਈ ਵੀ’ ਸਿਖਲਾਈ ਪਾਠਕ੍ਰਮ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਨਾਲ ਮੇਲ ਖਾਂਦਾ ਹੈ।

ਉਨ੍ਹਾਂ ਦੱਸਿਆ ਕਿ ਰਾਕੇਟ ਲਰਨਿੰਗ ਇੱਕ ਸਮਾਜਿਕ ਉੱਦਮ ਹੈ ਜੋ “ਇੱਕ ਸਮਾਨ ਆਧਾਰ ਦਾ ਨਿਰਮਾਣ, ਮੁੱਢਲੀ ਅਵਸਥਾ” ਦੇ ਮਿਸ਼ਨ ਨਾਲ ਬੁਨਿਆਦੀ ਅਤੇ ਮੁੱਢਲੀ ਸਿੱਖਿਆ ‘ਤੇ ਕੇਂਦ੍ਰਿਤ ਹੈ। ਰਾਕੇਟ ਲਰਨਿੰਗ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਵਿਦਿਅਕ ਅਨੁਭਵ ਦੇਣ ਲਈ ਸਿੱਖਿਅਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਰੱਥ ਬਣਾਉਣ ਵਾਸਤੇ ਨਵੀਨਤਾਕਾਰੀ ਰਣਨੀਤੀਆਂ ਅਤੇ ਤਕਨਾਲੋਜੀ ਦੀ ਵਰਤੋਂ ਕਰਦੀ ਹੈ। 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਦੀ ਮੁੱਢਲੀ ਸਿੱਖਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਦਿਮਾਗ ਦੇ ਵਿਕਾਸ ਅਤੇ ਬੋਧਾਤਮਕ ਵਿਕਾਸ ‘ਤੇ ਮਹੱਤਵਪੂਰਣ ਪ੍ਰਭਾਵ ਪਾਉਂਦੀ ਹੈ।
ਮੰਤਰੀ ਨੇ ਦੱਸਿਆ ਕਿ ਬੱਚੇ ਦੇ ਦਿਮਾਗ ਦਾ 85% ਵਿਕਾਸ 6 ਸਾਲ ਦੀ ਉਮਰ ਤੱਕ ਹੁੰਦਾ ਹੈ। ਇਸ ਸੰਵੇਦਨਸ਼ੀਲ ਸਮੇਂ ਨੂੰ ਪਛਾਣਦਿਆਂ, ਰਾਕੇਟ ਲਰਨਿੰਗ, ਪੰਜਾਬ ਰਾਜ ਅਤੇ ਡਬਲਯੂ.ਸੀ.ਡੀ ਪ੍ਰਸ਼ਾਸਨ ਦੀ ਸਾਂਝੇਦਾਰੀ ਅਤੇ ਮਾਰਗਦਰਸ਼ਨ ਨਾਲ, ‘ਆਰੰਭ’ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ ਮਾਪਿਆਂ ਅਤੇ ਆਂਗਨਵਾੜੀਆਂ ਦੀ ਸਹਾਇਤਾ ਨਾਲ ਸੁਖਾਲਾ ਅਤੇ ਖੇਡ-ਆਧਾਰਿਤ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ 3-6 ਸਾਲ ਦੇ ਬੱਚਿਆਂ ਦੇ ਸੰਪੂਰਨ ਵਿਕਾਸ ‘ਤੇ ਕੇਂਦਰਿਤ ਹੈ।

ਉਹਨਾਂ ਦੱਸਿਆ ਕਿ ਪ੍ਰੋਗਰਾਮ ‘ਆਰੰਭ’ ਮਾਪਿਆਂ ਦੀ ਰੁਝੇਵਿਆਂ ਦਰਮਿਆਨ ਇੱਛਾ, ਜਾਗਰੂਕਤਾ ਅਤੇ ਸਹੀ ਵਿਵਹਾਰ ਨੂੰ ਬਣਾਈ ਰੱਖਣ ਲਈ ਵਿਅਕਤੀਗਤ ਅਤੇ ਡਿਜੀਟਲ ਦਖਲਅੰਦਾਜ਼ੀ ਵਾਲੀ ਹਾਈਬ੍ਰਿਡ (ਪੁਰਾਣੀ ਤੇ ਆਧੁਨਿਕ ਦਾ ਮਿਸ਼ਰਣ) ਪਹੁੰਚ ਦੀ ਵਰਤੋਂ ਕਰੇਗਾ। ਇਹ ਪਹਿਲਕਦਮੀ ਰਾਜ ਅਤੇ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਦੇ ਸਹਿਯੋਗ ਅਤੇ ਭਾਈਵਾਲੀ ਨਾਲ ਪੰਜਾਬ ਦੀਆਂ ਸਾਰੀਆਂ ਆਂਗਣਵਾੜੀਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਮਾਪਿਆਂ ਅਤੇ ਸਿੱਖਿਅਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਰਾਜ ਦੇ ਪਾਠਕ੍ਰਮ ਨਾਲ ਜੋੜਿਆ ਜਾਵੇਗਾ, ਜੋ ਸਾਰੇ ਮਾਪਿਆਂ ਲਈ ਘਰ ਤੋਂ ਹੀ ਚਲਾਉਣ ਲਈ ਕਾਫ਼ੀ ਸਰਲ ਵਿਧੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬੋਧਾਤਮਕ, ਪੂਰਵ-ਸਾਖਰਤਾ, ਗਿਣਤੀ ਸਬੰਧੀ ਪੂਰਵ ਬੋਧ, ਸਮਾਜਿਕ-ਭਾਵਨਾਤਮਕ ਅਤੇ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰੇਗਾ।
ਮੰਤਰੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਮਾਪਿਆਂ ਦਰਮਿਆਨ ਸਰਲ ਅਤੇ ਆਸਾਨ ਪਹੁੰਚ ਵਾਲੀ ਤਕਨਾਲੋਜੀ ਦੁਆਰਾ ਸਰਗਰਮ ਅਤੇ ਨਿਰੰਤਰ ਸ਼ਮੂਲੀਅਤ ‘ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਪ੍ਰੋਗਰਾਮ ਦਾ ਉਦੇਸ਼ ਆਂਗਣਵਾੜੀ ਵਿੱਚ ਵਿਸ਼ਵਾਸ, ਮਾਪਿਆਂ ਦੇ ਵਿਵਹਾਰ ਦੇ ਨਾਲ-ਨਾਲ ਬੱਚਿਆਂ ਲਈ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: "Aarambh" program#dr.baljit kauranganwadi centrechandigarh newsdr. kaurlatest news chandigarhMinistry of Women and Child DevelopmentNational Education Policy 2020Punjab's Minister for Social Securitytop newsWomen and Child Development
Previous Post

e-paper 22 august 2024

Next Post

e-paper 23 august 2024

Next Post

e-paper 23 august 2024

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In