ਰੋਡਵੇਜ਼ ਮੁਲਾਜਮਾਂ ਦੇ ਹਿਤਾਂ ਨਾਲ ਖਿਲਵਾੜ ਕਰ ਰਹੀ ਆਪ ਸਰਕਾਰ – ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, ਜੂਨ 27 (ਪ੍ਰੈਸ ਕੀ ਤਾਕਤ ਬਿਊਰੋ)- ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਰੋਡਵੇਜ਼ ਮੁਲਾਜਮਾਂ ਦੀ ਤਨਖ਼ਾਹਾਂ ਵਿੱਚ 30 ਫ਼ੀਸਦੀ ਵਾਧੇ ਦਾ ਫਾਇਦਾ ਮੁਲਾਜਮਾਂ ਦੇ ਇਕ ਹਿਸੇ ਨੂੰ ਹੀ ਦਿਤਾ। ਉਹਨਾਂ ਕਿਹਾ ਕਿ ਆਪ ਸਰਕਾਰ ਰੋਡਵੇਜ਼ ਮੁਲਾਜਮਾਂ ਨੂੰ 5% ਸਲਾਨਾ ਇੰਕਰੀਮੈਂਟ ਦੇਣ ਦੇ ਕੀਤੇ ਗਏ ਵਾਅਦੇ ਤੋਂ ਵੀ ਮੁੱਕਰ ਰਹੀ ਹੈ।
ਸ਼੍ਰੀ ਸਿੱਧੂ ਨੇ ਮੀਡਿਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਜ ਦੇ ਸਾਰੇ 27 ਬੱਸ ਅੱਡਿਆਂ ਦਾ ਕੰਮ ਠੱਪ ਰਹਿਣ ਕਾਰਨ ਲੋਕਾਂ ਨੂੰ ਸਖਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਇਹ ਮਾਮਲਾ ਤੁਰੰਤ ਹੱਲ ਨਾ ਕੀਤਾ ਤਾਂ ਮੁਲਾਜ਼ਮ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਜਿਸ ਨਾਲ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਦੀ ਚਿਤਾਵਨੀ ਦਿੱਤੀ। ਸ਼੍ਰੀ ਸਿੱਧੂ ਨੇ ਕਿਹਾ ਰੋਡਵੇਜ਼ ਕਰਮਚਾਰੀ ਦਿਨ ਰਾਤ ਮੇਹਨਤ ਕਰਕੇ ਸਵਾਰੀਆਂ ਨੂੰ ਆਪਣੀ ਆਪਣੀ ਮੰਜ਼ਿਲ ਤਕ ਪਹੁੰਚਾਂਦਾ ਹੈ ਪਰ ਉਸ ਨੂੰ ਮੇਹਨਤ ਮੁਤਾਬਿਕ ਤਨਖਾਹ ਨਹੀਂ ਮਿਲਦੀ।