ਅੰਬਾਲਾ, 5 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ): ਯਮੁਨਾਨਗਰ ਦੇ ਫਤਿਹਪੁਰ ਪਿੰਡ ਦੀ ਲਕਸ਼ਮੀ ਦੇਵੀ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਬਰਾੜਾ ਦੇ ਮੋਤੀ ਲਾਲ ਨੇ 15 ਲੱਖ ਰੁਪਏ ਲੈ ਕੇ ਉਸ ਦੇ ਲੜਕੇ ਸੂਰਜ ਕੁਮਾਰ ਨੂੰ ਕੈਨੇਡਾ ਭੇਜਣ ਲਈ ਫ਼ਰਜ਼ੀ ਵੀਜ਼ਾ ਦੇ ਦਿੱਤਾ। ਪੁਲੀਸ ਨੇ ਮੋਤੀ ਲਾਲ ਤੇ ਉਸ ਦੇ ਲੜਕੇ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

