No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ੍ਰੀਲੰਕਾ ਤੋਂ ਹਾਰ ਕੇ ਇੰਗਲੈਂਡ ਵਿਸ਼ਵ ਕੱਪ ’ਚੋਂ ਬਾਹਰ ਹੋਣ ਕੰਢੇ

admin by admin
in BREAKING, COVER STORY, SPORTS, WORLD
0
0
SHARES
0
VIEWS
Share on FacebookShare on Twitter

ਇੰਗਲੈਂਡ ਨੂੰ ਸਸਤੇ ’ਚ ਸਮੇਟਣ ਤੋਂ ਬਾਅਦ ਬਿਹਤਰੀਨ ਰੌਂਅ ਵਿਚ ਚੱਲ ਰਹੇ ਪਾਥੁਮ ਨਿਸਾਂਕਾ ਤੇ ਸਦੀਰਾ ਸਮਰਵਿਕਰਮਾ ਦੀ ਅਟੁੱਟ ਭਾਈਵਾਲੀ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇੱਥੇ 146 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕਰ ਕੇ ਸਾਬਕਾ ਚੈਂਪੀਅਨ ਨੂੰ ਵਿਸ਼ਵ ਕੱਪ ’ਚੋਂ ਬਾਹਰ ਹੋਣ ਕੰਢੇ ਖੜ੍ਹਾ ਕਰ ਦਿੱਤਾ।

ਸ੍ਰੀਲੰਕਾ ਦੀ ਇਹ ਵਿਸ਼ਵ ਕੱਪ ਵਿਚ ਇੰਗਲੈਂਡ ’ਤੇ ਲਗਾਤਾਰ ਪੰਜਵੀਂ ਜਿੱਤ ਹੈ। ਉਨ੍ਹਾਂ 2003 ਤੋਂ ਇੰਗਲੈਂਡ ਖਿਲਾਫ਼ ਕੋਈ ਮੈਚ ਨਹੀਂ ਹਾਰਿਆ। ਵਰਤਮਾਨ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਪੰਜ ਮੈਚਾਂ ਵਿਚ ਇਹ ਚੌਥੀ ਹਾਰ ਹੈ ਜਿਸ ਨਾਲ ਉਸ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਸੰਭਾਵਨਾ ਕਮਜ਼ੋਰ ਹੋ ਗਈ ਹੈ। ਸ੍ਰੀਲੰਕਾ ਨੇ ਪੰਜ ਮੈਚਾਂ ਵਿਚ ਦੂਜੀ ਜਿੱਤ ਹਾਸਲ ਕਰ ਕੇ ਪੰਜਵੇਂ ਸਥਾਨ ਉਤੇ ਪਹੁੰਚ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 33.2 ਓਵਰਾਂ ਵਿਚ 156 ਦੌੜਾਂ ਉਤੇ ਆਊਟ ਹੋ ਗਈ। ਸ੍ਰੀਲੰਕਾ ਨੇ 25.4 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਉਤੇ 160 ਦੌੜਾਂ ਬਣਾ ਕੇ ਮੈਚ ਨੂੰ ਇਕਪਾਸੜ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਨਿਸਾਂਕਾ ਨੇ 83 ਗੇਂਦਾਂ ਵਿਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 77 ਦੌੜਾਂ ਬਣਾਈਆਂ। ਸਮਰਵਿਕਰਮਾ ਨੇ 54 ਗੇਂਦਾਂ ’ਤੇ ਨਾਬਾਦ 65 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਸੱਤ ਚੌਕੇ ਤੇ ਇਕ ਛੱਕਾ ਸ਼ਾਮਲ ਸੀ। ਇਨ੍ਹਾਂ ਦੋਵਾਂ ਨੇ ਤੀਜੇ ਵਿਕਟ ਲਈ 137 ਦੌੜਾਂ ਦੀ ਭਾਈਵਾਲੀ ਕੀਤੀ।

Post Views: 164
Tags: #indiavswestindies2023schedule #indiavswestindies2023 #indiavswestindies1stt20playing11ind vs wiindia tour of west indies 2023India vs West Indiesindia vs west indies 1st t20 match 2023india vs west indies 1st t20 match highlightsindia vs west indies 1st t20 playing 11india vs west indies 2023india vs west indies 2023 scheduleindia vs west indies 2023 squadindia vs west indies playing 11india vs west indies series 2023india vs west indies t20 playing 11india vs west indies t20 series 2023west indieswest indies vs india
Previous Post

ਅਮਰੀਕਾ ਨੇ ਸੀਰੀਆ ’ਚ ਇਰਾਨੀ ਫ਼ੌਜ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ

Next Post

ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼

Next Post
ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼

ਫ਼ਿਲਮ ‘ਅਪੂਰਵਾ’ ਦਾ ਟਰੇਲਰ ਰਿਲੀਜ਼

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982