No Result
View All Result
Tuesday, February 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਰਕਾਰੀ ਮਲਟੀਪਰਪਜ਼ ਸਕੂਲ ‘ਚ ਕਰਵਾਇਆ ਵਾਤਾਵਰਨ ਚੇਤਨਾ ਸਮਾਗਮ

admin by admin
in BREAKING, COVER STORY, INDIA, National, PUNJAB
0
ਸਰਕਾਰੀ ਮਲਟੀਪਰਪਜ਼ ਸਕੂਲ ‘ਚ ਕਰਵਾਇਆ ਵਾਤਾਵਰਨ ਚੇਤਨਾ ਸਮਾਗਮ
0
SHARES
0
VIEWS
Share on FacebookShare on Twitter

ਪਟਿਆਲਾ, 17 ਜੁਲਾਈ:
ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀ ਪਰਪਜ਼ ਪਟਿਆਲਾ ਵਿਖੇ ਬੂਟੇ ਲਗਾ ਕੇ ਵਿਦਿਆਰਥੀਆਂ  ਨੂੰ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਵਿੱਚ ਕਰਵਾਏ ਗਏ ਵਾਤਾਵਰਣ ਚੇਤਨਾ ਸਮਾਗਮ ‘ਚ ਪੁੱਜੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਕ ਕੰਮਾਂ ਵਿੱਚ ਲਾ ਕੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦਾ ਇਹ ਸਭ ਤੋਂ ਵੱਧ ਢੁਕਵਾਂ ਸਮਾਂ ਹੈ ਤੇ ਹਰੇਕ ਵਿਦਿਆਰਥੀ ਜਿਥੇ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਕੇ ਬੂਟੇ ਲਗਾਵੇ ਉਥੇ ਹੀ ਹੋਰਨਾਂ ਨੂੰ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਲਈ ਜਾਗਰੂਕ ਕਰੇ।
ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ, ਐਨਸੀਸੀ ਕੈਡਟ ਏਅਰ ਵਿੰਗ ਅਤੇ ਐਨਐਸਐਸ ਵਲੰਟੀਅਰ ਵੱਲੋਂ ਮਿਲ ਕੇ ਸਕੂਲ ਦੇ ਚੁਗਿਰਦੇ ਵਿੱਚ ਟਰੀ ਗਾਰਡ ਸਮੇਤ ਉੱਤਮ ਕਿਸਮ ਦੇ ਛਾਂ ਦਾਰ ਬੂਟੇ ਲਾਏ ਗਏ ਜਿਸ ਦਾ ਆਗਾਜ਼ ਸ਼ੌਕਤ ਅਹਿਮਦ ਪਰੇ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਲੈਕਚਰਾਰ ਜਤਿੰਦਰਪਾਲ ਸਿੰਘ, ਸਵਰਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵੱਲੋਂ ਅਧਿਆਪਕ ਸਾਹਿਬਾਨ ਨੇ ਆਪਣਾ ਯੋਗਦਾਨ ਪਾ ਕੇ ਟਰੀਗਾਰਡ ਤਿਆਰ ਕਰਵਾਏ ਹਨ। ਜਿਸ ਵਿੱਚ ਮੁੱਖ ਸਹਿਯੋਗ ਲੈਕਚਰਾਰ ਸੁਖਵਿੰਦਰ ਸਿੰਘ, ਹਰਿੰਦਰ ਕੌਰ ,ਜਸਵੀਰ ਕੌਰ, ਅਮਰਜੀਤ ਕੌਰ, ਕਸ਼ਮਾ ਰਾਣੀ, ਪ੍ਰੀਆ ਰਾਣੀ ,ਲੈਕਚਰਾਰ ਰਸ਼ਪਾਲ ਸਿੰਘ, ਸ਼ਿਵਾਨੀ ਗੋਇਲ, ਰਾਜਵਿੰਦਰ ਕੌਰ, ਅਮਨਦੀਪ ਕੌਰ, ਜਪਇੰਦਰਪਾਲ ਸਿੰਘ, ਰਣਜੀਤ ਸਿੰਘ ਬੀਰੋਕੇ ਨੇ ਕੀਤਾ ਹੈ।
ਪ੍ਰਿੰਸੀਪਲ ਵਿਜੇ ਕਪੂਰ ਨੇ ਸਕੂਲ ਵਿਖੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗਰੀਨ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਦਹਿਰਿਆਕਾਂਤ, ਸਵਰਨ ਲਾਲ,ਜਤਿੰਦਰਪਾਲ ਸਿੰਘ, ਸੋਹਨ ਲਾਲ ਸ਼ੇਰ ਮਾਜਰਾ, ਸੁਰਜੀਤ ਸਿੰਘ ਸਰਾਓ, ਮੈਡਮ ਸਰਬਜੀਤ ਕੌਰ, ਏਐਨਓ ਏਅਰ ਵਿੰਗ ਰਵਿੰਦਰ ਸਿੰਘ, ਸੀਤਲ ਚੰਦ ਅਤੇ ਹਿਤੇਸ਼ ਵਾਲੀਆ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ।

Post Views: 66
Tags: shaukatahmedpareRemove term: latestnews latestnewsRemove term: topnews topnewsRemove term: govt govtRemove term: multipurposeschool multipurposesch
Previous Post

ਬੀ.ਡੀ.ਪੀ.ਓ ਦਫ਼ਤਰ ਘਨੌਰ ਵਿਖੇ ਪਲੇਸਮੈਂਟ ਕੈਂਪ 18 ਜੁਲਾਈ ਨੂੰ

Next Post

ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ ਦੀ ਮੀਟਿੰਗ ‘ਚ ਜਾਨਵਰਾਂ ਉਤੇ ਜ਼ੁਲਮ ਰੋਕਣ ਲਈ ਵਿਆਪਕ ਉਪਰਾਲੇ ਕਰਨ ‘ਤੇ ਜ਼ੋਰ

Next Post

ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ ਦੀ ਮੀਟਿੰਗ 'ਚ ਜਾਨਵਰਾਂ ਉਤੇ ਜ਼ੁਲਮ ਰੋਕਣ ਲਈ ਵਿਆਪਕ ਉਪਰਾਲੇ ਕਰਨ 'ਤੇ ਜ਼ੋਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982