ਪੁਰਾਤਨ ਪੰਜਾਬੀ ਸੱਭਿਆਚਾਰ ਤੋੰ ਨਵੀਂ ਪੀੜੀ ਨੂੰ ਜਾਣੂ ਕਰਵਾਉਣਾ ਸਮੇੰ ਦੀ ਮੁੱਖ ਲੋੜ-ਜੱਸੀ ਸੋਹੀਆਂ ਵਾਲਾ
ਪਟਿਆਲਾ, 21 ਅਗਸਤ (ਪ੍ਰੈਸ ਕਿ ਤਾਕਤ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਿੱਲਖਣ ਸੋਚ ਅਤੇ ਯੋਗ ਅਗਵਾਈ ਸਦਕਾ ਪੰਜਾਬ ਦੇ ਅਲੋਪ ਹੋ ਰਹੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜੀ ਨੂੰ ਉਸ ਪੁਰਾਤਨ ਅਮੀਰ ਸੱਭਿਆਚਾਰ ਨਾਲ ਜੋੜਨ ਦੇ ਮੰਤਵ ਤਹਿਤ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋੰ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਵਿਖੇ ਪੰਜਾਬੀ ਸੱਭਿਆਚਾਰ ਮੇਲਾ ਕਰਵਾਇਆ ਗਿਆ। ਇਸ ਸੰਬੰਧੀ ਸਕੂਲ ਦੇ ਵਿਦਿਆਰਥੀਆਂ ਵੱਲੋੰ ਪੰਜਾਬੀ ਸੱਭਿਆਚਾਰ ਨੂੰ ਦਰਸਾਉੰਦਾ ਪੇਟਿੰਗ ਮੁਕਾਬਲਾ, ਗੁਰਮੁੱਖੀ ਲਿਪੀ ਦੀ ਸੁੰਦਰ ਲਿਖਾਈ , ਪੰਜਾਬੀ ਭਾਸ਼ਾ ਵਿੱਚ ਦੇਸ਼ ਭਗਤੀ ‘ਤੇ ਭਾਸ਼ਣ ਮੁਕਾਬਲਾ, ਲੋਕ ਗੀਤ, ਲੋਕ ਨਾਚ ਅਤੇ ਲੋਕ ਸਾਜ਼ ਆਦਿ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ।
ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ. ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਅਤੇ ਡਾ. ਭੀਮਇੰਦਰ ਚੇਅਰਮੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਜੱਸੀ ਸੋਹੀਆਂ ਵਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਬਹੁਤ ਹੀ ਪੁਰਾਤਨ ਅਤੇ ਅਮੀਰ ਹੈ ਪਰ ਸਾਡੀ ਨਵੀਂ ਪੀੜ੍ਹੀ ਕਈ ਕਾਰਨਾਂ ਕਰਕੇ ਇਸ ਅਮੀਰ ਸੱਭਿਆਚਾਰ ਤੋੰ ਬੇਮੁੱਖ ਅਤੇ ਅਣਜਾਣ ਹੈ ਅਤੇ ਨਵੀਂ ਪੀੜੀ ਵਿੱਚ ਇਸ ਅਮੀਰ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਅਤੇ ਉਨ੍ਹਾਂ ਨੂੰ ਸਾਡੇ ਵਿਰਸੇ ਅਤੇ ਰੀਤੀ ਰਿਵਾਜਾਂ ਨਾਲ ਜੋੜਨਾ ਸਮੇੰ ਦੀ ਮੁੱਖ ਲੋੜ ਹੈ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਬੜੀ ਸੰਜੀਦਗੀ ਨਾਲ ਇਸ ਦੀ ਪੂਰਤੀ ਲਈ ਸੱਭਿਆਚਾਰਕ ਮੇਲੇ ਕਰਵਾਉਣ ਦਾ ਹੰਭਲਾ ਮਾਰਿਆ ਹੈ। ਇਸ ਮੌਕੇ ਡਾ. ਭੀਮਇੰਦਰ ਨੇ ਵੀ ਸੱਭਿਆਚਾਰਕ ਮੇਲਿਆਂ ਨੂੰ ਸਕੂਲਾਂ ਵਿੱਚ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਵੱਲੋੰ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਵੱਲੋੰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਕੂਲ ਮੈਗਜ਼ੀਨ ਭੇੰਟ ਕੀਤੇ ਗਏ। ਇਸ ਮੌਕੇ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਟੀਮਾਂ ਦਾ ਵੀ ਸਨਮਾਨ ਕੀਤਾ ਗਿਆ। ਸਟੇਟ ਅਵਾਰਡੀ ਸੰਗੀਤ ਅਧਿਆਪਕ ਸ. ਪਰਗਟ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋੰ ਲੋਕ ਗੀਤ, ਲੋਕ ਸਾਜ, ਗਿੱਧਾ ਦੀ ਪੇਸ਼ਕਾਰੀ ਕੀਤੀ ਗਈ। ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੋਟੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਵਿਜੈ ਠਾਕੁਰ, ਚੰਨਾ ਰਾਣਾ, ਲੱਖਾ ਰਾਣਾ, ਸਤਨਾਮ ਬਠੋਈ ਆਦਿ ਸਮਾਜ ਸੇਵੀ ਮੌਜੂਦ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਕੂਲ ਮੀਡੀਆ ਕੌਆਰਡੀਨੇਟਰ