19-04-2023(ਪ੍ਰੈਸ ਕੀ ਤਾਕਤ)-ਇਲਾਕੇ ’ਚ ਤੇਜ਼ ਹਨੇਰੀ ਮਗਰੋਂ ਮੀਂਹ ਨਾਲ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।ਅਸਮਾਨ ਵਿਚ ਕਾਲੇ ਬੱਦਲ ਛਾ ਜਾਣ ਕਾਰਨ ਤੇ ਪੈ ਰਹੇ ਮੀਂਹ ਕਾਰਨ ਕਿਸਾਨਾਂ ਨੂੰ ਪੁੱਤਾ ਵਾਂਗ ਪਾਲੀ ਕਣਕ ਦੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਪਹਿਲਾਂ ਹੀ ਕੁਦਰਤ ਦੀ ਕਰੋਪੀ ਦਾ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਸਾਹ ਅੱਜ ਪੈ ਰਹੇ ਮੀਂਹ ਨੇ ਸੂਤ ਕੇ ਰੱਖ ਦਿੱਤੇ ਹਨ।ਹਾਲੇ ਵੀ ਖ਼ੇਤਾਂ ਵਿਚ ਪੱਕੀ ਕਣਕ ਦੀ ਫ਼ਸਲ ਕਟਾਈ ਲਈ ਖੜੀ ਹੈ। ਤਾਜ਼ਾ ਹਾਲਾਤ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਡਰ ਸਤਾ ਰਿਹਾ ਹੈ।