ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਤਰਾਂ ਉਹਨਾਂ ਦੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਹੜ ਪੀੜਿਤਾਂ ਲਈ ਰੋਜਾਨਾ 10,000 ਲੋਕਾਂ ਨੂੰ ਵਰਤਾ ਰਹੇ ਹਨ ਲੰਗਰ
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਕੋਲ ਰੋਜਾਨਾ 40,000 ਤੋਂ ਵੱਧ ਵਿਅਕਤੀਆਂ ਲਈ ਲੰਗਰ ਤਿਆਰ ਕਰਣ ਦੀ ਸਮਰੱਥਾ : ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਟਰਸਟ 1980 ਤੋਂ ਕਾਲੀ ਮਾਤਾ ਮੰਦਿਰ ਵਿਖੇ ਚਲਾ ਰਿਹਾ ਹੈ ਕੜੀ ਚਾਵਲ ਦਾ ਲੰਗਰ : ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ
ਪਟਿਆਲਾ 12 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)-ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਦੀ ਟੀਮ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਹੜ ਪੀੜਿਤਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।
ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਰਹੇ ਸਗੋਂ ਸ਼ੇਰ ਏ ਹਿੰਦ ਸ਼੍ਰੀ ਪਵਨ ਕੁਮਾਰ ਸ਼ਰਮਾ ਅਤੇ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਦੇ ਕੰਮਾਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵੱਧਾਉਂਦੇ ਹੋਏ ਹੜ ਪੀੜਿਤਾਂ ਲਈ ਰੋਜਾਨਾ 10,000 ਲੋਕਾਂ ਨੂੰ ਲੰਗਰ ਵਰਤਾ ਰਹੇ ਹਨ।
ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ ਚਲ ਰਹੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਕੋਲ ਰੋਜਾਨਾ 40,000 ਤੋਂ ਵੱਧ ਵਿਅਕਤੀਆਂ ਲਈ ਲੰਗਰ ਤਿਆਰ ਕਰਣ ਦੀ ਸਮਰੱਥਾ ਹੈ ਅਤੇ ਇੱਥੇ ਸ਼੍ਰੀ ਪਵਨ ਸ਼ਰਮਾ ਜੀ ਨੇ ਸ਼ਿਵ ਸ਼ਕਤੀ ਸੇਵਾ ਦਲ ਦੇ ਨਾਂ *ਤੇ 1980 ਵਿੱਚ ਕਾਲੀ ਮਾਤਾ ਮੰਦਿਰ ਵਿਖੇ ਕੜੀ ਚਾਵਲ ਦਾ ਲੰਗਰ ਸ਼ੁਰੂ ਕੀਤਾ ਸੀ ਜ਼ੋ ਲਗਾਤਾਰ ਚਲ ਰਿਹਾ ਹੈ।
ਲੰਗਰ ਟਰਸਟ ਦੇ ਟਰਸਟੀ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਸਾਡੀ ਸੰਸਥਾਂ ਨੇ ਸਭ ਤੋਂ ਪਹਿਲਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਹੜ ਪੀੜਿਤਾਂ ਦੀ ਮਦਦ ਤੁਰੰਤ ਸ਼ੁਰੂ ਕਰ ਦਿਤੀ ਜੋ ਕਿ ਹਰ ਲਗਾਤਾਰ ਜਾਰੀ ਰਹੇਗੀ।
ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਲੋਕ ਦੇ ਰਹੇ ਹਨ ਅਤੇ ਲੋਕ ਹੀ ਲੈ ਰਹੇ ਹਨ ਲੰਗਰ ਟਰਸਟ ਤਾਂ ਕੇਵਲ ਇਕ ਮਾਧਿਅਮ ਹੈ ਅਤੇ ਜਰੂਰਤਮੰਦ ਲੋਕਾਂ ਦੀ ਸੇਵਾ ਵਿੱਚ ਲਗਾ ਹੋਇਆ ਹੈ। ਉਹਨਾਂ ਲੋਕਾਂ ਨੂੰ ਧਰਮ, ਜਾਤ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਚੈਅਰਮੈਨ ਸਵਤੰਤਰ ਰਾਜ ਪਾਸੀ, ਬਿਨਤੀ ਗਿਰੀ ਥਾਨਾਪਤੀ ਜੂਨਾ ਅਖਾੜਾ, ਸ਼੍ਰੀ ਮਹੰਤ ਵਿਜੈ ਸ਼ਰਮਾ ਚਿੰਕੂ, ਰੋਹਿਤ ਜਲੋਟਾ, ਸ਼ਮੀ ਸ਼ਰਮਾ, ਨਰੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਸ਼ਰਮਾ ਆਦਿ ਹਾਜਰ ਸਨ।