No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡੇਅਰੀ ਫਾਰਮਰਾਂ ਲਈ ਚਾਰ ਹਫ਼ਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 15 ਜਨਵਰੀ ਤੋਂ

admin by admin
in BREAKING, COVER STORY, Education, PUNJAB
0
ਡੇਅਰੀ ਫਾਰਮਰਾਂ ਲਈ ਚਾਰ ਹਫ਼ਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 15 ਜਨਵਰੀ ਤੋਂ
0
SHARES
0
VIEWS
Share on FacebookShare on Twitter

-ਵਿਭਾਗ ਨੇ ਸਿਖਲਾਈ ਦੇ ਚਾਹਵਾਨ ਉਮੀਦਵਾਰਾਂ ਦੀ ਪਹਿਲੀ ਵਾਰ ਉਮਰ ਸੀਮਾ ਵਿੱਚ ਕੀਤੀ 55 ਸਾਲ ਤੱਕ ਛੋਟ

ਪਟਿਆਲਾ, 3 ਜਨਵਰੀ:
ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਚਰਨਜੀਤ ਸਿੰਘ ਬਾਂਸਲ ਦੇ ਯਤਨ ਸਦਕਾ ਜ਼ਿਲ੍ਹੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਡੇਅਰੀ ਕਿੱਤੇ ਲਈ 4 ਹਫ਼ਤਿਆਂ ਦਾ ਵੱਖਰਾ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀਆਂ ਆਮ ਬਿਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ, ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੁਲਿਤ ਪਸੂ ਖ਼ੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ਼ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਕੋਰਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਬਾਂਸਲ ਨੇ ਦੱਸਿਆ ਕਿ ਮਿਤੀ 15 ਜਨਵਰੀ 2024 ਤੋਂ ਚਾਰ ਹਫ਼ਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਲੁਧਿਆਣਾ) ਅਤੇ ਸੰਗਰੂਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ  ਜਿਸ ਦੀ ਜਨਰਲ ਸ਼੍ਰੇਣੀ ਲਈ ਫ਼ੀਸ 5 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਲਈ 4 ਹਜ਼ਾਰ ਰੁਪਏ ਹੈ। ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 09 ਜਨਵਰੀ 2024 ਨੂੰ  ਸਵੇਰੇ 9:30 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਜ਼ਿਲ੍ਹਾ ਲੁਧਿਆਣਾ), ਸੰਗਰੂਰ ਵਿਖੇ ਕੀਤੀ ਜਾਣੀ ਹੈ। ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿੱਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ।
ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ, ਕੁਆਟਰ ਨੰ. 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100/- ਪ੍ਰਾਸਪੈਕਟਸ ਪ੍ਰਾਪਤ ਕਰਕੇ ਬੈਚ ਸ਼ੁਰੂ ਹੋਣ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਚਾਹਵਾਨ ਫ਼ੋਨ ਨੰ. 94644-70334 ਤੇ ਸੰਪਰਕ ਕਰ ਸਕਦੇ ਹਨ।

Post Views: 106
Tags: flash flood in patialaflash flood patialaflood in patialaflood patialahimachal latest newslatest newslatest news punjabnews 18 punjabnews punjabnews18news18 punjabnews18 punjab haryananews18 punjab latestnews18 punjab latest newsnews18 punjab newspatiala flood newspatiala latest newspatiala newsPatiala policePatiala today newspunjab latest newspunjab newsPunjab news todaypunjab weather newspunjabi news
Previous Post

ਪੰਜਾਬ ਦੇ ਖੰਨਾ ‘ਚ ਹਾਈਵੇਅ ‘ਤੇ ਤੇਲ ਟੈਂਕਰ ਨੂੰ ਲੱਗੀ ਅੱਗ, ਦਹਿਸ਼ਤ ਦਾ ਮਾਹੌਲ

Next Post

ਡਿਪਟੀ ਕਮਿਸ਼ਨਰ ਵੱਲੋਂ ਗਾਜੀਪੁਰ ਗਊਸ਼ਾਲਾ ਦਾ ਜਾਇਜ਼ਾ

Next Post
ਡਿਪਟੀ ਕਮਿਸ਼ਨਰ ਵੱਲੋਂ ਗਾਜੀਪੁਰ ਗਊਸ਼ਾਲਾ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਵੱਲੋਂ ਗਾਜੀਪੁਰ ਗਊਸ਼ਾਲਾ ਦਾ ਜਾਇਜ਼ਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982