ਗੈਂਗਸਟਰ ਕੁਲਦੀਪ ਜਗੀਨਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਭਾਜਪਾ ਆਗੂ ਕ੍ਰਿਪਾਲ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਕੁਲਦੀਪ ਜਗੀਨਾ ਨੂੰ ਬੁੱਧਵਾਰ ਦੁਪਹਿਰ ਕਰੀਬ 12.30 ਵਜੇ ਰੋਡਵੇਜ਼ ਦੀ ਬੱਸ ਰਾਹੀਂ ਰਾਜਸਥਾਨ ਦੀ ਭਰਤਪੁਰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੇ ਸਮੇਂ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ
ਗੈਂਗਸਟਰ ਕੁਲਦੀਪ ਜਗੀਨਾ (Gangster Kuldeep Jagina) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਭਾਜਪਾ ਆਗੂ ਕ੍ਰਿਪਾਲ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਕੁਲਦੀਪ ਜਗੀਨਾ ਨੂੰ ਬੁੱਧਵਾਰ ਦੁਪਹਿਰ ਕਰੀਬ 12.30 ਵਜੇ ਰੋਡਵੇਜ਼ ਦੀ ਬੱਸ ਰਾਹੀਂ ਰਾਜਸਥਾਨ ਦੀ ਭਰਤਪੁਰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੇ ਸਮੇਂ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਪਤਾ ਲੱਗਾ ਹੈ ਕਿ ਜਗੀਨਾ ਨੂੰ ਕਰੀਬ 20 ਤੋਂ 25 ਗੋਲੀਆਂ ਮਾਰੀਆਂ ਗਈਆਂ ਹਨ। ਬਦਮਾਸ਼ਾਂ ਨੇ ਪਹਿਲਾਂ ਅੱਖਾਂ ਵੱਲ ਲਾਲ ਮਿਰਚਾਂ ਸੁੱਟੀਆਂ ਅਤੇ ਇਸ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਜਗੀਨਾ ਨੂੰ ਰੋਡਵੇਜ਼ ਦੀ ਬੱਸ ਰਾਹੀਂ ਜੈਪੁਰ ਤੋਂ ਭਰਤਪੁਰ ਅਦਾਲਤ ‘ਚ ਪੇਸ਼ੀ ਲਈ ਲਿਆ ਰਹੀ ਸੀ।
ਜਿੱਥੇ ਆਗਰਾ-ਬੀਕਾਨੇਰ ਨੈਸ਼ਨਲ ਹਾਈਵੇਅ ‘ਤੇ ਸਥਿਤ ਆਮੋਲੀ ਟੋਲ ਪਲਾਜ਼ਾ ਤੋਂ ਬੱਸ ਦੇ ਨਿਕਲਦੇ ਹੀ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਰੋਡਵੇਜ਼ ਦੇ ਬੱਸ ਚਾਲਕ ਨੇ ਟੋਲ ਪਲਾਜ਼ਾ ‘ਤੇ ਰਸੀਦ ਕੱਟਣ ਲਈ ਬੱਸ ਨੂੰ ਰੋਕਿਆ ਤਾਂ ਬਾਈਕ ਤੇ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਮਿਰਚਾਂ ਸੁੱਟ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ ਕੁਲਦੀਪ ਜਗੀਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ।