ਦੇਸ਼ ਦੀਆਂ ਖਾਨਾਂ ’ਚੋਂ ਮੁੜ ਨਿਕਲੇਗਾ ਸੋਨਾ, ਸਰਕਾਰੀ ਕੰਪਨੀ ਕਰੇਗੀ 500 ਕਰੋੜ ਦਾ ਨਿਵੇਸ਼
ਨਵੀਂ ਦਿੱਲੀ (27ਜੂਨ (ਪ੍ਰੈਸ ਕੀ ਤਾਕਤ )) – ਕੇ. ਜੀ. ਐੱਫ. ਯਾਨੀ ਕੋਲਾਰ ਗੋਲਡ ਫੀਲਡ ਬੰਦ ਹੋਣ ਤੋਂ ਬਾਅਦ ਭਾਰਤ ’ਚ ਸੋਨੇ ਦਾ ਉਤਪਾਦਨ ਲਗਭਗ ਬੰਦ ਹੋ ਚੁੱਕਾ ਹੈ। ਹੁਣ ਛੇਤੀ ਹੀ ਇਹ ਦੌਰ ਬਦਲਣ ਵਾਲਾ ਹੈ ਕਿਉਂਕਿ ਦੇਸ਼ ’ਚ ਇਕ ਵਾਰ ਮੁੜ ਖਾਨਾਂ ’ਚੋਂ ਸੋਨਾ ਨਿਕਲਣ ਜਾ ਰਿਹਾ ਹੈ। ਇਸ ਲਈ ਸਰਕਾਰੀ ਮਾਈਨਿੰਗ ਕੰਪਨੀ ਨੈਸ਼ਨਲ ਮਿਨਰਲ ਡਿਵੈੱਲਪਮੈਂਟ ਕਾਰਪੋਰੇਸ਼ਨ (ਐੱਨ. ਐੱਮ. ਡੀ. ਸੀ.) ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਖਾਨਾਂ ’ਚੋਂ ਸੋਨਾ ਕੱਢਣ ਲਈ ਸਰਕਾਰੀ ਕੰਪਨੀ ਕਰੀਬ 500 ਕਰੋੜ ਰੁਪਏ ਨਿਵੇਸ਼ ਕਰਨ ਜਾ ਰਹੀ ਹੈ।