No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਹਿੰਗਾ ਹੋਵੇਗਾ ਸੋਨਾ, 78 ਹਜ਼ਾਰ ਤੋਂ ਟੱਪੇਗੀ ਕੀਮਤ…..

admin by admin
in BREAKING
0
ਸੋਨੇ ਦੇ ਰੇਟਾ ਤੇ ਭਾਰੀ ਗਿਰਾਵਟਾਂ:- ਜਾਣੋ ਕੀ ਹਨ ਅੱਜ ਦੇ ਰੇਟ
0
SHARES
0
VIEWS
Share on FacebookShare on Twitter

21 ਸਤੰਬਰ 2024 (ਪ੍ਰੈਸ ਕੀ ਤਾਕਤ ਬਿਊਰੋ)

ਲੰਬੇ ਸਮੇਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਮਰੀਕਾ ਦਾ ਫੈਡਰਲ ਰਿਜ਼ਰਵ ਜਲਦੀ ਹੀ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਇਹ ਗੱਲ ਸਹੀ ਸਾਬਤ ਹੋਈ ਤੇ ਬੁੱਧਵਾਰ ਨੂੰ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਆਪਣੀ ਵਿਆਜ ਦਰਾਂ ‘ਚ 50 ਆਧਾਰ ਅੰਕ ਯਾਨੀ 0.50 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ। ਖ਼ਾਸ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਫੈਡਰਲ ਬੈਂਕ ਆਫ ਅਮਰੀਕਾ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾ ਦਿੱਤੀਆਂ ਸਨ। ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਰਿਜ਼ਰਵ ਨੇ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ।

ਫੈਡਰਲ ਰਿਜ਼ਰਵ ਦੇ ਇਸ ਐਲਾਨ ਦਾ ਅਸਰ ਪੂਰੀ ਦੁਨੀਆ ‘ਚ ਦਿਖਾਈ ਦੇ ਰਿਹਾ ਹੈ। ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਪੈ ਸਕਦਾ ਹੈ ਤੇ ਕੀਮਤਾਂ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਮਾ ਜਿਊਲਰੀ ਦੇ ਕੋਲਿਨ ਸ਼ਾਹ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਕੀਤੀ ਗਈ ਕਟੌਤੀ ਦਾ ਸੋਨੇ ਦੀਆਂ ਕੀਮਤਾਂ ‘ਤੇ ਜ਼ਰੂਰ ਅਸਰ ਪਵੇਗਾ।

ਲਗਾਤਾਰ ਚਾਰ ਸਾਲਾਂ ਦੀਆਂ ਉੱਚੀਆਂ ਵਿਆਜ ਦਰਾਂ ਤੋਂ ਬਾਅਦ, ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਉਮੀਦ ਤੋਂ ਵੱਧ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਕੋਲਿਨ ਸ਼ਾਹ ਮੁਤਾਬਕ ਇਹ ਕਟੌਤੀ ਅਮਰੀਕਾ ਵਿੱਚ ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਤੋਂ ਬਾਅਦ ਕੀਤੀ ਗਈ ਹੈ।

ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ‘ਚ ਕਟੌਤੀ ਦੇ ਫੈਸਲੇ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਤੁਰੰਤ ਨਜ਼ਰ ਆ ਰਿਹਾ ਹੈ। ਉਦੋਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਪਰ ਇਸ ਨੂੰ ਸਕਾਰਾਤਮਕ ਦੇਖਣ ਦੀ ਲੋੜ ਹੈ। ਵਿਆਜ ਦਰਾਂ ‘ਚ ਕਟੌਤੀ ਦੇ ਫੈਸਲੇ ਤੋਂ ਬਾਅਦ ਸੋਨੇ ਦੀ ਕੀਮਤ ਨਵੀਂ ਉਚਾਈ ਨੂੰ ਛੂਹ ਸਕਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਚੰਗਾ ਰਿਟਰਨ ਮਿਲ ਸਕਦਾ ਹੈ।

ਕੋਲੀਨ ਸ਼ਾਹ ਨੇ ਭਾਰਤ ਵਿੱਚ ਇਸ ਦੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਕਰਵਾ ਚੌਥ, ਧਨਤੇਰਸ ਅਤੇ ਦੀਵਾਲੀ ‘ਤੇ ਲੋਕ ਵੱਡੇ ਪੱਧਰ ‘ਤੇ ਸੋਨੇ ਦੀ ਖ਼ਰੀਦਦਾਰੀ ਕਰਦੇ ਹਨ। ਇਸ ਤੋਂ ਬਾਅਦ ਵਿਆਹਾਂ ਦੇ ਸੀਜ਼ਨ ‘ਚ ਵੀ ਸੋਨੇ ਦੀ ਮੰਗ ਵਧ ਜਾਂਦੀ ਹੈ। ਕੋਲਿਨ ਸ਼ਾਹ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਵਾਧੇ ਦਾ ਸੋਨੇ ਦੀ ਮੰਗ ‘ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਤਿਉਹਾਰੀ ਸੀਜ਼ਨ ‘ਚ ਵੀ ਭਾਰਤੀ ਲੋਕ ਵੱਡੇ ਪੱਧਰ ‘ਤੇ ਸੋਨੇ ਦੀ ਖਰੀਦਦਾਰੀ ਕਰਨਗੇ।

78,000 ਰੁਪਏ ਤੱਕ ਪਹੁੰਚ ਸਕਦੀ ਕੀਮਤ
ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਕਟੌਤੀ ਦਾ ਨਿਸ਼ਚਿਤ ਤੌਰ ‘ਤੇ ਅੰਤਰਰਾਸ਼ਟਰੀ ਬਾਜ਼ਾਰ ‘ਤੇ ਅਸਰ ਪਵੇਗਾ ਅਤੇ ਇਸ ਦੀ ਕੀਮਤ 2650 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਘਰੇਲੂ ਬਾਜ਼ਾਰ ‘ਚ ਤਿਉਹਾਰੀ ਸੀਜ਼ਨ ਤੱਕ ਸੋਨੇ ਦੀ ਕੀਮਤ 78,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਸੰਭਾਵਨਾ ਹੈ।

Post Views: 126
Tags: gold and silver news todaygold news todaygold pricegold price forecastgold price newsgold price predictiongold price todaygold prices todaygold rate todaygold update bhavindia gold rate todaylatest gold priceprice of gold todaysilver price todaytoday gold and silver pricetoday gold newstoday gold pricetoday gold price in indiatoday gold ratetoday gold rate in hyderabadtoday gold ratestoday silver ratetoday silver rates
Previous Post

ਰਾਓ ਨੇ ਖੇਤੀਬਾੜੀ ਭਾਈਚਾਰੇ ਲਈ ਬਿਹਤਰ ਸਹਾਇਤਾ ਅਤੇ ਹੱਲ ਦੀ ਮੰਗ ਕੀਤੀ

Next Post

ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਕਿਸਾਨ ਮੇਲਾ 24 ਸਤੰਬਰ ਨੂੰ

Next Post
ਬਜਟ ਦੇ ਨਾਲ ਹੀ ਪੰਜਾਬ ‘ਚ ਡਿੱਗੇ ਪੈਟਰੋਲ-ਡੀਜ਼ਲ ਦੇ ਦਾਮ, ਹੋਇਆ ਸਸਤਾ…ਚੈੱਕ ਕਰੋ ਨਵੇਂ ਰੇਟ।

ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਕਿਸਾਨ ਮੇਲਾ 24 ਸਤੰਬਰ ਨੂੰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982