ਗੋਪਾਸ਼ਟਮੀ ਮੋਕੇ ਗਊ ਭਗਤਾਂ ਨੇ ਕੀਤੀ ਗਊ ਮਾਤਾ ਦੀ ਪੂਜਾ, ਗਊਸ਼ਾਲਾਵਾਂ ਵਿੱਚ ਟੇਕਿਆ ਮੱਥਾ
ਪਟਿਆਲਾ, 21 ਨਵੰਬਰ : ਪਟਿਆਲਾ ਦੇ ਸ਼੍ਰੀ ਕਲਿਆਣੀ ਮਾਤਾ ਗਊਸ਼ਾਲਾ, ਕਾਲੀ ਮਾਤਾ ਮੰਦਿਰ ਪਟਿਆਲਾ ਵਿੱਖੇ ਗੋਪਾਸ਼ਟਮੀ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ। ਸਵੇਰ ਤੋਂ ਦੇਰ ਸ਼ਾਮ ਤੱਕ ਹਜਾਰਾਂ ਹੀ ਗਊ ਭਗਤਾਂ ਨੇ ਗਊ ਮਾਤਾ ਨੂੰ ਤਿਲਕ ਕਰ ਕੇ, ਖੰਬਨੀ ਬੰਨ ਕੇ, ਦੁਸ਼ਾਲਾ ਦੇ ਕੇ ਪੂਜਾ ਕੀਤੀ।
ਸ਼੍ਰੀ ਕਲਿਆਣੀ ਮਾਤਾ ਗਊਸ਼ਾਲਾ ਦੇ ਪ੍ਰਧਾਨ ਵਰਿੰਦਰ ਜ਼ੋਸ਼ੀ ਬਬੂ ਨੇ ਕਿਹਾ ਕਿ ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਕੱਤਕ ਮਹੀਨੇ ਦੀ ਪ੍ਰਤੀਪਦਾ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਆਪਣੀ ਉਂਗਲੀ *ਤੇ ਚੁੱਕ ਲਿਆ ਸੀ ਅਤੇ ਇਸ ਨੂੰ ਕੱਤਕ ਦੀ ਸਪਤਮੀ ਤੱਕ ਰੱਖਿਆ ਸੀ ਅਤੇ ਦੇਵਰਾਜ ਇੰਦਰ ਦੇ ਹਉਮੈ ਦਾ ਨਾਸ਼ ਕਰਕੇ ਸਾਰੇ ਗਊਆਂ ਗੋਪੀਆਂ ਦੀ ਰੱਖਿਆ ਕੀਤੀ ਸੀ। ਉਦੋਂ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਨਾਂ ਗੋਵਿੰਦ ਰੱਖਿਆ ਗਿਆ ਸੀ। ਉਦੋਂ ਤੋਂ ਹੀ ਅਸ਼ਟਮੀ ਨੂੰ ਗੋਪਾਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਇਸ ਮੋਕੇ ਵਿਪਣ ਸ਼ਰਮਾ ਨੇ ਕਿਹਾ ਕਿ ਗਊ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਗਾਵਾਂ ਸਾਨੂੰ ਦੁੱਧ, ਦਹੀਂ, ਮੱਖਣ, ਗੋਬਰ, ਗਊ ਮੂਤਰ ਦੇ ਨਾਲ ਨਾਲ ਰੁਜ਼ਗਾਰ ਪ੍ਰਦਾਨ ਕਰਦੀਆਂ ਹਨ ਜੋ ਮਨੁੱਖ ਨੂੰ ਸਿਹਤਮੰਦ ਅਤੇ ਰੋਗ ਮੁਕਤ ਜੀਵਨ ਜਿਉਣ ਵਿੱਚ ਸਹਾਈ ਹੁੰਦੀਆਂ ਹਨ।ਪਰ ਅੱਜ ਗਊ ਮਾਤਾ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ ਗਊਆਂ ਸੜਕ *ਤੇ ਘੁੰਮ ਰਹੀ ਹੈ। ਸਰਕਾਰਾਂ ਕਾਓ ਸੈਸ ਤਾਂ ਲੈ ਰਹੀਆਂ ਹਨ ਪਰ ਗਊ *ਤੇ ਉਹ ਪੈਸਾ ਸਹੀ ਸਹੀ ਤਰੀਕੇ ਨਾਲ ਖਰਚ ਕਰਨ ਦੀ ਲੋੜ ਹੈ।
ਇਸ ਮੋਕੇ ਅਸ਼ੋਕ ਸ਼ਰਮਾ ਨੇ ਕਿਹਾ ਕਿ ਗਾਂ ਦੀ ਯਾਦ ਸਿਰਫ ਗੋਪਾਸ਼ਟਮੀ ਨੂੰ ਨਹੀਂ ਸਗੋਂ ਰੋਜ਼ ਆਉਣੀ ਚਾਹੀਦੀ ਹੈ। ਗਾਂ ਦਾ ਦੁੱਧ ਪਤਲਾ, ਯਾਦ ਸ਼ਕਤੀ ਵਧਾਉਣ ਵਾਲਾ, ਛੇਤੀ ਪੱਚਣ ਵਾਲਾ ਹੁੰਦਾ ਹੈ। ਉਥੇ ਹੀ ਗਾਂ ਦਾ ਪਿਸ਼ਾਬ ਕੈਂਸਰ ਤੱਕ ਠੀਕ ਕਰਦਾ ਹੈ। ਗਾਂ ਦੇ ਗੋਬਰ ਦੇ ਲੇਪ ਨਾਲ ਜੀਵਾਣੂ ਤੱਕ ਨਸ਼ਟ ਹੋ ਜਾਂਦੇ ਹਨ। ਗਾਂ ਦਾ ਸ਼ੁੱਧ ਘੀ ਅੱਧਰੰਗ ਤੱਕ ਠੀਕ ਕਰਦਾ ਹੈ ਪਰ ਗਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ। ਪਹਿਲਾਂ ਘਰ ਘਰ ਗਾਵਾਂ ਹੁੰਦੀਆਂ ਸਨ ਪਰ ਹੁਣ ਸਿਰਫ ਗਊਸ਼ਾਲਾਵਾਂ ਵਿੱਚ ਜਾਂ ਫਿਰ ਸੜਕਾਂ *ਤੇ।
ਇਸ ਮੋਕੇ ਸਵਾਮੀ ਸ਼ੰਕਰਾਨੰਦ ਗਿਰੀ , ਨਿਤੀਨ ਪੰਜੋਲਾ, ਰਮੇਸ਼ ਸ਼ਰਮਾ,ਮਹੰਤ ਵਿਜੈ ਚਿੰਕੂ,ਵਰਿੰਦਰ ਮੋਦਗਿਲ, ਸਿਰਜੀਵਨ ਸ਼ਰਮਾ, ਰਮੇਸ਼ ਲਾਲਾ, ਦੀਪਕ ਸ਼ਰਮਾ, ਸ਼ਿਵ ਉਮ ਆਦਿ ਨੇ ਆਏ ਗਊ ਭਗਤਾਂ ਦਾ ਧੰਨਵਾਦ ਕੀਤਾ।

