ਪਟਿਆਲਾ, 20 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਹੁਣੇ ਤੋਂ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਜੁਨੇਜਾ ਨੇ ਅੱਜ ਕਿਲਾ ਚੌਂਕ, ਸਰਹੰਦੀ ਬਜਾਰ, ਸਨੋਰ ਅੱਡਾ, ਗੁੜ ਮੰਡੀ ਆਦਿ ਇਲਾਕਿਆਂ ਵਿਚ ਘਰ ਘਰ ਅਤੇ ਬਜਾਰਾਂ ਵਿਚ ਹਰੇਕ ਦੁਕਾਨ ’ਤੇ ਜਾ ਕੇ ਸਿੱਧਾ ਲੋਕਾਂ ਨੂੰ ਮਿਲੇ ਅਤੇ ਇਥੇ ਉਨ੍ਹਾਂ ਲੋਕਾਂ ਦਾ ਕਾਫੀ ਜਿਆਦਾ ਸਮਰਥਨ ਮਿਲਿਆ।
ਖਾਸ ਤੌਰ ’ਤੇ ਜਦੋਂ ਉਹ ਬਜ਼ੂਰਗਾਂ ਤੋਂ ਆਸੀਰਵਾਦ ਲੈ ਰਹੇ ਸਨ ਤਾਂ ਆਸ ਪਾਸ ਦੇਖਣ ਵਾਲੇ ਕਾਫੀ ਜਿਆਦਾ ਪ੍ਰਭਾਵਿਤ ਹੋ ਰਹੇ ਸਨ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਾਂਗਰਸੀਆਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੈ। ਇਹੀ ਕਾਂਗਰਸ ਹੈ, ਜਿਹੜੇ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਵਿਚ ਛੱਡ ਕੇ ਭੱਜ ਗਏ ਸਨ। ਇਥੋਂ ਤੱਕ ਪਿਛਲੇ ਡੇਢ ਸਾਲ ਤੋਂ ਮੋਤੀ ਮਹਿਲ ਦੇ ਦਰਵਾਜਾ ਆਮ ਲੋਕਾਂ ਲਈ ਬੰਦ ਪਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਸਮੁੱਚੇ ਆਗੂਆਂ ਅਤੇ ਵਰਕਰਾਂ ਨੇ ਘਰ ਘਰ ਤੱਕ ਕੋਰੋਨਾ ਪੀੜ੍ਹਤਾਂ ਦੇ ਲਈ ਖਾਣਾ ਪਹੁੰਚਾਇਆ। ਸਮੁੱਚੇ ਇਲਾਕਿਆਂ ਨੂੰ ਸੈਨਾਟਾਂਈਜ਼ ਕੀਤਾ। ਜ਼ਰੂਰਤਮੰਦ ਦੇ ਲਈ ਦਵਾਈਆ ਦਾ ਪ੍ਰਬੰਧ ਕੀਤਾ ਗਿਆ।
ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਜਿੰਮੇਵਾਰੀ ਅਕਾਲੀ ਦਲ ਨੂੰ ਪੁਰੀ ਕਰਨੀ ਪਈ। ਇਸ ਮੌਕੇ ਗੋਪੀ ਜੀ, ਰਾਕੇਸ਼ ਕੁਮਾਰ ਗੁੱਲਾ, ਸੋਹਨ ਲਾਈਟ, ਜਸਵੰਤ ਸਿੰਘ, ਹਰੀਸ਼ ਕੁਮਾਰ, ਬੋਬੀ, ਨਰਿੰਦਰ ਕੁਮਾਰ, ਪਰਮੋਦ ਕੁਮਾਰ, ਜਗਜੀਵਨ ਕੁਮਾਰ, ਬ੍ਰਿਜ ਮੋਹਨ, ਪੰਕਜ ਗੁਲਾਟੀ, ਮਾਨਿਕ ਚੰਦ, ਦੇਵੀ ਦਿਆਲ, ਮਹਿੰਦਰ ਸਿੰਘ, ਦਵਿੰਦਰ ਸਿੰਘ, ਨੀਰਜ ਕੁਮਾਰ, ਸ਼ਾਰਦਾ ਦੇਵੀ, ਕਾਂਤਾ ਦੇਵੀ ਆਦਿ ਵਿਸ਼ੇਸ ਤੌਰ ਪਹੁੰਚੇ ਹੋਏ ਸਨ।
ਫੋਟੋ ਕੈਪਸ਼ਨ: ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਲੋਕਾਂ ਤੋਂ ਆਸੀਰਵਾਦ ਹਾਸਲ ਕਰਦੇ ਹੋਏ।