ਚੰਡੀਗੜ੍ਹ, 2 ਮਈ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੋਰੋਨਾ ਸੰਕਟ ਦੀ ਘੜੀ ਵਿੱਚ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਬੇਵਜ੍ਹਾ ਰਾਜਨੀਤੀ ਨਹੀਂ ਕਰਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਘੜੀ ਨਾਲ ਮਿਲ ਕੇ ਇਸ ਮਹਾਮਾਰੀ ਨਾਲ ਲੜਨ ਦੀ ਹੈ| ਜਿਵੇਂ ਕਿ ਨੇਤਾ ਵਿਰੋਧੀ ਪੱਖ ਸਮੇਤ ਸਾਰੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਹੋਈ ਮੀਟਿੰੰਗ ਵਿੱਚ ਸਾਰਿਆਂ ਨੇ ਸਰਕਾਰ ਦੇ ਨਾਲ ਖੜੇ ਰਹਿਣ ਦਾ ਭਰੋਸਾ ਦਿੱਤਾ ਸੀ, ਪਰ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸਾਬਕਾ ਵਿਧਾਇਕ ਰਣਦੀਪ ਸਿੰਘ ਸੁਰਜੇਵਾਲਾ ਨੇ ਜਲੇ ‘ਤੇ ਨਮਕ ਛਿੜਕਨ ਦੀ ਗੱਲ ਕਰ ਰਹੇ ਹਨ| ਅਜਿਹਾ ਲਗਦਾ ਹੈ ਕਿ ਮੌਜੂਦਾ ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਕੀਤੇ ਗਏ ਪ੍ਰਬੰਧਾਂ ਦੀ ਦੇਸ਼ ਵਿੱਚ ਸ਼ਲਾਘਾ ਹੁੰਦੀ ਵੇਖ ਉਹ ਆਪ ਹੀ ਈਰਖਾ ਦੇ ਕਾਰਨ ਅਜਿਹੇ ਬਿਆਨ ਦੇ ਰਹੇ ਹਨ|
ਮੁੱਖ ਮੰਤਰੀ ਹਰਿਆਣਾ ਆਜ ਪਰੋਗ੍ਰਾਮ ਰਾਹੀਂ ਸੂਬਾ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ|
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਲੜਾਈ ਵਿੱਚ ਸਿਹਤ ਵਿਭਾਗ, ਸੂਬੇ ਦੀ ਜਨਤਾ ਨੇ ਜਿਸ ਸੂਝਬੂਝ ਨਾਲ ਸੋਸ਼ਲ ਡਿਸਟੇਂਸਿੰਗ ਬਣਾ ਕੇ ਸਰਕਾਰ ਦਾ ਸਹਿਯੋਗ ਦਿੱਤਾ ਹੈ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ| ਜਿਸ ਦੇ ਫਲਸਰੂਪ ਹਰਿਆਣਾ ਵਿੱਚ ਕਾਫ਼ੀ ਹੱਦ ਤੱਕ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕਿਆ ਹੈ|
ਉਨ੍ਹਾਂ ਨੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਰਣਦੀਪ ਸਿੰਘ ਸੁਰਜੇਵਾਲਾ ‘ਤੇ ਕਟਾਕਸ਼ ਕਰਦੇ ਹੁਏ ਕਿਹਾ ਕਿ ਪਤਾ ਨਹੀਂ ਉਹ ਕਿਸ ਮੁੰਹ ਨਾਲ ਸਰਕਾਰ ਤੋਂ ਹਿਸਾਬ ਮੰਗਣ ਦੀ ਗੱਲ ਕਰ ਰਹੇ ਹਨ| ਸੂਬੇ ਦੀ ਜਨਤਾ, ਸਮਾਜਿਕ ਸੰਸਥਾਵਾਂ ਅਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੇ ਅੱਗੇ ਵੱਧ ਕੇ ਹਰਿਆਣਾ ਕੋਰੋਨਾ ਰਿਲੀਫ ਫੰਡ ਵਿੱਚ ਯੋਗਦਾਨ ਦਿੱਤਾ ਹੈ| ਜਦੋਂ ਕਿ ਰਣਦੀਪ ਸੁਰਜੇਵਾਲਾ ਹਰਿਆਣਾ ਵਿਧਾਨਸਭਾ ਤੋਂ 1 ਲੱਖ 68 ਹਜਾਰ ਮਹੀਨਾ ਪੈਂਸ਼ਨ ਲੈ ਰਹੇ ਹਨ ਅਤੇ ਪਿੱਛਲੀ ਵਾਰ ਵਿਧਾਇਕ ਰਹਿੰਦੇ ਹੋਏ ਪੰਜ ਸਾਲ ਦੇ ਕਾਰਜਕਾਲ ਵਿੱਚ ਕੇਵਲ 7 ਵਾਰ ਹਰਿਆਣਾ ਵਿਧਾਨਸਭਾ ਸ਼ੈਸ਼ਨ ਵਿੱਚ ਆਏ ਅਤੇ ਉਨ੍ਹਾਂ ਨੇ ਕੁਲ 1 ਕਰੋੜ 12 ਲੱਖ ਰੁਪਏ ਲਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਦੀ ਬਿਆਨਬਾਜੀ ਕਰਕੇ ਉਹ ਆਪਣੀ ਰਾਜਨੀਤਕ ਅਪਰਿਪਕਵਤਾ ਅਤੇ ਸ਼ੱਕੀ ਇੱਛਾ ਦਾ ਪਰਿਚੈ ਦੇ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਲੱਖਾਂ ਰਾਸ਼ਨ ਅਤੇ ਖਾਣ ਦੇ ਪੈਕੇਟ ਗਰੀਬ ਲੋਕਾਂ ਨੂੰ ਵੰਡੇ ਜਾ ਰਹੇ ਹਨ ਅਤੇ ਰਣਦੀਪ ਸੁਰਜੇਵਾਲਾ ਨੇ ਪਤਾ ਨਹੀਂ ਇਸ ਵਿੱਚ ਯੋਗਦਾਨ ਦਿੱਤਾ ਵੀ ਜਾਂ ਨਹੀਂ|
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਪਿਛਲੇ 10 ਸਾਲਾਂ ਦੀ ਗਲਤੀਆਂ ਨੂੰ ਪਹਿਲਾਂ ਵੀ ਸੁਧਾਰਿਆ ਅਤੇ ਹੁਣ ਵੀ ਸੁਧਾਰ ਰਹੇ ਹਾਂ| ਉਨ੍ਹਾਂ ਨੇ ਕਿਹਾ ਕਿ ਮਹਿਮਾਨ ਅਧਿਆਪਕਾਂ ਦੇ ਬਾਰੇ ਵਿੱਚ ਕਾਂਗਰਸ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਏਫਿਡੇਵਿਟ ਦਿੱਤਾ ਸੀ ਕਿ ਉਹ ਮਹਿਮਾਨ ਅਧਿਆਪਕਾਂ ਨੂੰ ਇੱਕ ਦਿਨ ਵੀ ਸੇਵਾ ਵਿੱਚ ਨਹੀਂ ਰੱਖਣਗੇ ਜਦੋਂ ਕਿ ਸਾਡੀ ਸਰਕਾਰ ਨੇ ਮਹਿਮਾਨ ਅਧਿਆਪਕਾਂ ਦੀਆਂ ਸੇਵਾਵਾਂ ਬਰਕਰਾਰ ਰੱਖੀਆਂ ਅਤੇ 4 ਹਜਾਰ ਕਰੋੜ ਰੁਪਏ ਦਾ ਭੁਗਤਾਨੇ ਕੀਤਾ|
ਉਨ੍ਹਾਂ ਨੇ ਕਿਹਾ ਕਿ ਆਰਥਕ ਗਤੀਵਿਧੀਆਂ ਰੁਕਣ ਕਾਰਨ ਪਿਛਲੇ ਦੋ ਮਹੀਨੇ ਵਤੋਂ ਮਾਲ ਪ੍ਰਾਪਤੀਆਂ ਨਹੀਂ ਦੇ ਬਰਾਬਰ ਰਹੀ ਹਨ ਅਤੇ ਕਰਮਚਾਰੀਆਂ ਨੂੰ ਤਨਖਾਹ, ਪੇਂਸ਼ਨ ਅਤੇ ਸਰਕਾਰ ਦੇ ਹੋਰ ਖਰਚਿਆਂ ਲਈ ਹਰ ਮਹੀਨੇ ਲਗਭਗ 10 ਹਜਾਰ ਕਰੋੜ ਰੁਪਏ ਦੀ ਲੋੜ ਹੁੰਦੀ ਹੈ| ਉਨ੍ਹਾਂ ਨੇ ਕਿਹਾ ਕਿ 30 ਅਪ੍ਰੈਲ, 2020 ਨੂੰ ਵਜਾਰਤ ਦੀ ਮੀਟਿੰਗ ਵਿੱਚ ਅਸੀਂ ਆਰਥਿਕ ਹਾਲਤ ਵਿੱਚ ਸੁਧਾਰ ਲਈ ਕੁੱਝ ਫ਼ੈਸਲੇ ਲਏ ਹਨ, ਇਸ ਤੋਂ ਲਗਭਗ 70 ਤੋਂ 80 ਕਰੋੜ ਰੁਪਏ ਦਾ ਮਾਲ ਪ੍ਰਾਪਤ ਹੋਣ ਦਾ ਅੰਦਾਜਾ ਹੈ| ਉਨ੍ਹਾਂ ਨੇ ਕਿਹਾ ਕਿ ਵਜਾਰਤ ਨੇ 15 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਇਆ, 1 ਰੁਪਏ ਪ੍ਰਤੀ ਲੀਟਰ ਡੀਜਲ ਅਤੇ 1.10 ਰੁਪਏ ਪ੍ਰਤੀ ਲੀਟਰ ਪਟਰੋਲ ਵਿੱਚ ਵੈਟ ਵਾਧਾ ਅਤੇ ਸੱਬਜੀ ਮੰਡੀਆਂ ਵਿੱਚ ਸਬਜੀ ਅਤੇ ਫਲਾਂ ‘ਤੇ 2 ਫ਼ੀਸਦੀ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ| ਇਸ ਨੂੰ ਵੀ ਵਿਰੋਧੀ ਪਾਰਟੀਆਂ ਬੇਵਜ੍ਹਾ ਮੁੱਦਾ ਬਣਾ ਰਹੀ ਹੈ ਜਦੋਂ ਕਿ ਪਹਿਲਾਂ ਮੀਟਿੰਗ ਵਿੱਚ ਉਨ੍ਹਾਂ ਨੇ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਸੀ| ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਨਾਤੇ ਅਸੀ ਤਾਂ ਜਨਤਾ ਦੇ ਟਰਸਟੀ ਵਜੋ ਕਾਰਜ ਕਰ ਰਹੇ ਹਨ, ਸਰਕਾਰ ਦੇ ਇਸ ਫ਼ੈਸਲੇ ਨਾਲ ਜੋ ਵੀ ਮਾਲ ਇਕੱਠਾ ਹੋਵੇਗਾ ਉਹ ਵੀ ਜਨਤਾ ਦੇ ਹਿੱਤ ਵਿੱਚ ਜਨਤਾ ਲਈ ਹੀ ਖਰਚ ਕੀਤਾ ਜਾਵੇਗਾ|
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਵਜਾਰਤ ਨੇ ਛੋਟੇ, ਸੂਖਮ ਅਤੇ ਮੱਧਮ ਉਦਯੋਗਾਂ ਦੇ ਮਜਦੂਰਾਂ ਨੂੰ ਤਨਖਾਹ ਦਾ ਭੁਗਤਾਨੇ ਸਮੇਂ ਤੇ ਹੋ ਸਕੇ, ਇਸ ਦੇ ਲਈ ਉੱਧਮੀਆਂ ਨੂੰ ਬੈਂਕ ਤੋਂ ਕਰਜਾ ਦੀ ਸਹੂਲਤ ਦਿੱਤੀ ਹੈ ਅਤੇ ਸਰਕਾਰ 6 ਮਹੀਨੇ ਤੱਕ ਕਰਜੇ ਦੇ ਵਿਆਜ ‘ਤੇ ਲਾਭ ਦੇਵੇਗੀ| ਇਸ ਤੋਂ ਲਗਭਗ 250 ਕਰੋੜ ਰੁਪਏ ਦਾ ਵੱਧ ਵਿੱਤੀ ਭਾਰ ਸਰਕਾਰ ‘ਤੇ ਪਵੇਗਾ| ਉਨ੍ਹਾਂ ਨੇ ਕਿਹਾ ਕਿ ਵਪਾਰਕ ਅਤੇ ਉਦਯੋਗਕ ਬਿਜਲੀ ਕਨੇਕਸ਼ਨਾਂ ‘ਤੇ ਸਥਾਈ ਫੀਸ ਵਿੱਚ 25 ਫ਼ੀਸਦੀ ਦੀ ਛੋਟ ਅਤੇ ਬਾਕੀ 75 ਫ਼ੀਸਦੀ ਰਕਮ ਦਸੰਬਰ, 2020 ਤੱਕ ਭੁਗਤਾਨੇ ਕਰਣ ਦੀ ਛੋਟ ਦਿੱਤੀ ਹੈ| ਇਸ ਤਰ੍ਹਾ, ਜਰੂਰਤਮੰਦਾਂ ਨੂੰ 1000 ਰੁਪਏ ਹਰੇਕ ਹਫ਼ਤੇ ਭੇਜੇ ਗਏ ਹਨ, ਇਸ ਤਰ੍ਹਾ ਲਗਭਗ 15 ਲੱਖ ਲੋਕਾਂ ਨੂੰ ਇਹ ਮਦਦ ਪਹੁੰਚੀ ਹੈ| ਇਸ ਤਰ੍ਹਾਂ, ਜਿਨ੍ਹਾਂ ਜਰੂਰਤਮੰਦਾਂ ਦੇ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਵੀ 3 ਜੂਨ ਤੱਕ ਫਰੀ ਡਿਸਟ੍ਰੇਸ ਰਾਸ਼ਨ ਦਿੱਤਾ ਜਾ ਰਿਹਾ ਹੈ|
ਮੁੱਖ ਮੰਤਰੀ ਨੇ ਪ੍ਰਵਾਸੀ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦੋ ਮਹੀਨੇ ਤੋਂ ਭਲੇ ਹੀ ਉਨ੍ਹਾਂ ਨੂੰ ਘਰ ਦੀ ਯਾਦ ਸਤਾ ਰਹੀ ਹੋਵੇ, ਪਰ ਹੁਣ ਉਦਯੋਗਕ ਗਤੀਵਿਧੀਆਂ ਸ਼ੁਰੂ ਹੋਣ ਨਾਲ ਉਨ੍ਹਾਂ ਦੇ ਸਥਾਈ ਰੁਜਗਾਰ ਦੇ ਸਾਧਨ ਮੁੜ ਜੁੱਟ ਜਾਣਗੇ, ਇਸ ਲਈ ਉਹ ਆਪਣੇ ਸੂਬਿਆਂ ਵਿੱਚ ਨਾ ਜਾ ਕੇ ਕੰਮ ‘ਤੇ ਪਰਤਣ| ਸਰਕਾਰ ਵਲੋਂ ਹਰ ਤਰ੍ਹਾ ਦਾ ਸਹਿਯੋਗ ਦਿੱਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਦੂੱਜੇ ਰਾਜਾਂ ਦੇ ਤੀਰਥ ਯਾਤਰੀ ਅਤੇ ਸੈਨਾਨੀ ਜੋ ਲਾਕਡਾਊਨ ਦੇ ਕਾਰਨ ਹਰਿਆਣਾ ਵਿੱਚ ਫਸ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਰਾਜ ਵਿੱਚ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾਣਗੇ|
“ਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਲੋਕ ਵੀ ਜੋ ਬਾਹਰ ਦੇ ਸੂਬਿਆਂ ਵਿੱਚ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਪ੍ਰਬੰਧ ਕਰ ਰਹੀ ਹੈ, ਇਸ ਦੇ ਲਈ ਜਿਲਾ ਪ੍ਰਸ਼ਾਸਨ ਨੂੰ ਅਜਿਹੇ ਸਾਰੇ ਲੋਕਾਂ ਦੀਆਂ ਜਾਣਕਾਰੀਆਂ ਜੁਟਾਉਣ ਲਈ ਕਿਹਾ ਗਿਆ ਹੈ|
ਮੁੱਖ ਮੰਤਰੀ ਨੇ ਲੋਕਾਂ ਨੂੰ ਜਾਣੂ ਕਰਾਇਆ ਕਿ 15 ਅਪ੍ਰੈਲ ਤੋਂ ਸਰੋਂ ਅਤੇ 20 ਅਪ੍ਰੈਲ ਤੋਂ ਕਣਕ ਦੀ ਸੁਚਾਰੂ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 4.02 ਲੱਖ ਮੀਟ੍ਰਿਕ ਟਨ ਸਰੋਂ ਅਤੇ 44 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜੋ ਕਣਕ ਦੀ ਕੁਲ ਫਸਲ ਦਾ 60 ਫ਼ੀਸਦੀ ਤੋਂ ਵੱਧ ਹੈ, ਇਸ ਤੋਂ ਲਗਦਾ ਹੈ ਕਿ 30 ਜੂਨ ਤੱਕ ਚਲਾਏ ਜਾਣ ਵਾਲੀ ਖਰੀਦ ਪ੍ਰਕ੍ਰਿਆ ਉਸ ਤੋਂ ਪਹਿਲਾਂ ਹੀ ਪੂਰੀ ਹੋ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦ ਦੇ ਨਾਲ-ਨਾਲ ਹੀ ਭੁਗਤਾਨ ਕੀਤਾ ਜਾ ਰਿਹਾ ਹੈ| ਹੁਣ ਤੱਕ ਸਰੋਂ ਲਈ 450 ਕਰੋੜ ਰੁਪਏ ਅਤੇ ਕਣਕ ਲਈ 263 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ|
ੁੱਖ ਮੰਤਰੀ ਨੇ 17 ਮਈ ਤੱਕ ਚਲਣ ਵਾਲੇ ਲਾਕਡਾਊਨ-3. ਸਮੇਂ ਦੌਰਾਨ ਵੀ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕਰਦੇ ਹੋਏ ਲੋਕ ਸਰਕਾਰ ਦਾ ਸਹਿਯੋਗ ਕਰਣਗੇ ਅਤੇ ਅਜਿਹੀ ਉਨ੍ਹਾਂ ਨੂੰ ਹਰਿਆਣਾ ਦੀ ਜਨਤਾਤੋਂ ਉਮੀਦ ਵੀ ਹੈ| ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸੋਸ਼ਲ ਡਿਸਟੇਂਸਿੰਗ ਲਈ ਦੱਸੀ ਗਈ ਦੋ ਗਜ ਦੂਰੀ ਬਣਾਏ ਰੱਖਣ ਦੇ ਬਾਰੇ ਵਿੱਚ ਧਿਆਨ ਰੱਖਣਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਉਨ-3. ਦੌਰਾਨ ਗ੍ਰੀਨ, ਆਰੇਂਜ ਅਤੇ ਰੇਡ ਜੋਨ ਤਿੰਨ ਖੇਤਰਾਂ ਵਿੱਚ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਤੇ ਕੇਂਦਰ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਉਦਯੋਗਕ ਅਤੇ ਆਰਥਕ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਣਗੀਆਂ| ਉਨ੍ਹਾਂ ਨੇ ਕਿਹਾ ਕਿ ਗ੍ਰੀਨ ਜੋਨ ਵਿੱਚ ਹਰਿਆਣਾ ਟ੍ਰਾਂਸਪੋਰਟ ਦੀਆਂ ਬੱਸਾਂ ਨੂੰ ਸਵਾਰੀਆਂ ਦੀ ਕੁਲ ਸਮਰੱਥਾ ਦੇ 50 ਫ਼ੀਸਦੀ ਦੇ ਨਾਲ ਚਲਾਉਣ ਦੀ ਮੰਜੂਰੀ ਦਿੱਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਸਕੂਲ, ਕਾਲਜ, ਕੋਚਿੰਗ ਸੇਂਟਰ, ਮਾਲ, ਸਿਨੇਮਾ ਘਰ, ਜਿਮ, ਧਾਰਮਿਕ ਸਥਾਨ ਬੰਦ ਰਹਿਣਗੇ| ਬਾਕੀ ਸਭ ਬਾਜ਼ਾਰ ਅਤੇ ਦੁਕਾਨਾਂ ਖੋਲੀਆਂ ਜਾਣਗੀਆਂ ਅਤੇ ਇਹਨਾਂ ਵਿੱਚ ਸੋਸ਼ਲ ਡਿਸਟੇਂਸਿੰਗ ਦੀ ਪਾਲਨਾ ਜਰੂਰੀ ਹੋਵੇਗੀ|
ਆਰੇਂਜ ਜੋਨ ਵਿੱਚ ਕੇਵਲ ਬੱਸਾਂ ਨੂੰ ਚਲਾਉਣ ਦੀ ਆਗਿਆ ਨਹੀਂ ਹੋਵੇਗੀ ਬਾਕੀ ਗਰੀਨ ਜੋਨ ਵਾਲੀ ਸਾਰੀ ਗਤੀਵਿਧੀਆਂ ਸੰਚਾਲਿਤ ਹੋਣਗੀਆਂ| ਰੇਡ ਜੋਨ ਵਿੱਚ ਨਾਈ, ਸਪਾ-ਸੈਲੂਨ, ਆਟੋ, ਟੈਕਸੀ ਆਦਿ ਦੇ ਸੰਚਾਲਨ ‘ਤੇ ਰੋਕ ਰਹੇਗੀ| ਆਵਾਜਾਈ ਦੀਆਂ ਗਤੀਵਿਧੀਆਂ ਪਾਬੰਧੀ ਰਹੇਗੀ| ਕੰਟੇਨਮੇਂਟ ਜੋਨ ਵਿੱਚ ਕੇਵਲ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਹੀ ਮੰਜੂਰੀ ਹੋਵੇਗੀ|
ਉਨ੍ਹਾਂ ਨੇ ਕਿਹਾ ਕਿ ਸਾਰੇ ਜੋਨ ਵਿੱਚ 10 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜੁਰਗਾਂਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਮੰਜੂਰੀ ਨਹੀਂ ਹੋਵੇਗੀ| ਇਸ ਦੇ ਨਾਲ ਹੀ, ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਵੀ ਕਿਸੇ ਨੂੰ ਵੀ ਘਰਾਂ ਤੋਂ ਬਾਹਰ ਨਿਕਲਣ ਦੀ ਮੰਜੂਰੀ ਨਹੀਂ ਹੋਵੇਗੀ|