ਚੰਡੀਗੜ੍ਹ, 18 ਦਸੰਬਰ – ਹਰਿਆਣਾ ਨੁੰ ਬੇਸਹਾਰਾ ਗਾਂਵੰਸ਼ ਮੁਕਤ ਸੂਬਾ ਬਨਾਉਣ ਦੀ ਦਿਸ਼ਾ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਸਮਰਪਿਤ ਯਤਨ ਕੀਤੇ ਜਾ ਰਹੇ ਹਨ। ਗਾਂਸ਼ਾਲਾਵਾਂ ਦੇ ਵਿਕਾਸ ਅਤੇ ਗਾਂ ਵੰਸ਼ ਦੀ ਭਲਾਈ ਲਈ ਸੂਬਾ ਸਰਕਾਰ ਲਗਾਤਾਰ ਬਜਟ ਵਿਚ ਵਾਧਾ ਕਰ ਰਹੀ ਹੈ। ਇਸੀ ਲੜੀ ਵਿਚ ਗਾਂਵੰਸ਼ ਦੇਖਭਾਲ ਤਹਿਤ ਸੂਬਾ ਸਰਕਾਰ ਨੇ ਗਾਂਸ਼ਾਲਾਵਾਂ ਨੂੰ ਦਿੱਤੀ ਜਾਣ ਵਾਲੀ ਰੋਜਾਨਾ ਚਾਰਾ ਰਕਮ ਵਿਚ ਪੰਜ ਗੁਣਾ ਵਾਧਾ ਕੀਤਾ ਹੈ।
ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰ ਦੇ ਫੈਸਲੇ ਅਨੁਸਾਰ ਹੁਣ, ਗਾਂਸ਼ਾਲਾਵਾਂ ਨੂੰ ਪ੍ਰਤੀ ਗਾਂ 20 ਰੁਪਏ ਰੋਜਾਨਾ, ਨੰਦੀ ਲਈ 25 ਰੁਭਏ ਰੋਜਾਨਾ ਅਤੇ ਵੱਛਾ/ਵੱਛੜੀ ਲਈ 10 ਰੁਪਏ ਰੋਜਾਨਾ ਚਾਰੇ ਲਈ ਅਨੁਦਾਨ ਵਜੋ ਦਿੱਤਾੇ ਜਾਣਗੇ। ਇਸ ਦੇ ਲਈ 211 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਬੁਲਾਰੇ ਨੇ ਦਸਿਆ ਕਿ ਸਰਕਾਰ ਦਾ ਟੀਚਾ ਲੋਕਾਂ ਵਿਚ ਜਾਗਰੁਕਤਾ ਵਧਾ ਕੇ ਗਾਂਮਾਤਾ ਤੇ ਗਾਂਵੰਸ਼ ਨੂੰ ਸੜਕਾਂ ‘ਤੇ ਛੱਡਣ ਦੀ ਥਾਂ ਨੇੜੇ ਦੀ ਗਾਂਸ਼ਾਲਾਵਾਂ ਵਿਚ ਪਹੁੰਚਾਉਣਾ ਹੈ।