ਚੰਡੀਗੜ੍ਹ, 13 ਨਵੰਬਰ – ਹਰਿਆਣਾ ਸਰਕਾਰ ਨੇ ਯੁਵਾ ਮਜਬੂਤੀਕਰਣ ਅਤੇ ਉਦਮਤਾ, ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜਯੇਂਦਰ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪ੍ਰਸਤਾਵਿਤ ਹਰਿਆਣਾ ਆਮਦਨ ਵਾਧਾ ਬੋਰਡ ਦਾ ਵਿਸ਼ੇਸ਼ ਕਾਰਜਕਾਰੀ (ਓਏਸਡੀ) ਨਿਯੁਕਤ ਕੀਤਾ ਗਿਆ ਹੈ। ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਜਾਰੀ ਆਦੇਸ਼ ਅਨੁਸਾਰ ਨੌਜੁਆਨ ਮਜਬੂਤੀਕਰਣ ਅਤੇ ਉਦਮਤਾ ਵਿਭਾਂਗ ਇਸ ਪਹਿਲ ਦੇ ਲਈ ਸ਼ੁਰੂਆਤੀ ਅਤੇ ਸ਼ੁਰੂਆਤੀ ਅਭਿਆਸ ਲਈ ਪ੍ਰਸਾਸ਼ਨਿਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।
ਇਕ ਹੋਰ ਆਦੇਸ਼ ਵਿਚ ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਏਏਸ ਅਤੇ ਤਿੰਨ ਏਚਸੀਏਸ ਅਧਿਕਾਰੀਆਂ ਦਾ ਤਬਾਦਲੇ ਅਤੇ ਨਿਯੁਕਤੀ ਆਦੇਸ਼ ਵੀ ਜਾਰੀ ਕੀਤੇ ਹਨ। ਨਿਯੁਕਤੀ ਦੀ ਉਡੀਕ ਕਰ ਰਹੇ ਧਰਮੇਂਦਰ ਸਿੰਘ ਨੂੰ ਸਹਿਕਾਰਤਾ ਵਿਭਾਂਗ ਹਰਿਆਣਾ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੀ ਤਰ੍ਹਾ ਸ੍ਰੀ ਰਾਹੁਲ ਮੋਦੀ ਨੁੰ ਬਹਾਦੁਰਗੜ੍ਹ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਗਿਆ ਹੈ।
ਏਚਸੀਏਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼
ਸਹਿਕਾਰੀ ਸਮਿਤੀਆਂ ਹਰਿਆਣਾ ਦੇ ਸੰਯੁਕਤ ਰਜਿਸਟਰਾਰ (ਪ੍ਰਸਾਸ਼ਨ) ਚੰਦਰਕਾਂਤ ਕਟਾਰਿਆ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ) ਰਾਦੌਰ ਲਗਾਇਆ ਗਿਆ ਹੈ। ਇਸੀ ਤਰ੍ਹਾ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ (ਨਾਮਜਦ) ਦੇ ਪ੍ਰਧਾਨ ਸਕੱਤਰ ਦੀ ਓਏਸਡੀ ਸੁਸ੍ਰੀ ਮੋਨਿਕਾ ਨੂੰ ਪੀਜੀਆਈਏਮਏਸ , ਰੋਹਤਕ ਨੂੰ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ ਅਤੇ ਪੀਜੀਆਈਏਮਏਸ, ਰੋਹਤਕ ਦੀ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸੁਸ੍ਰੀ ਮੋਨਿਕਾ ਰਾਣੀ ਨੂੰ ਸੂਚਨਾ, ਜਲ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ (ਨਾਮਜਦ) ਦੇ ਪ੍ਰਧਾਨ ਸਕੱਤਰ ਦੀ ਓਏਸਡੀ ਲਗਾਇਆ ਗਿਆ ਹੈ।