ਚੰਡੀਗੜ੍ਹ, 18 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਅਹੁਦਾ ਗ੍ਰਹਿਣ ਕਰਦੇ ਹੀ ਪਹਿਲੀ ਕਲਮ ਨਾਲ ਭਾਰਤੀ ਜਨਤਾ ਪਾਰਟੀ ਦੇ ਸੰਕਲਪ -ਪੱਤਰ ਦੇ ਸੰਕਲਪ ਨੁੰ ਪੂਰਾ ਕਰਦੇ ਹੋਏ ਕਿਡਨੀ ਰੋਗੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਸੂਬੇ ਵਿਚ ਗੰਭੀਰ ਕਿਡਨੀ ਰੋਗੀ ਤੋਂ ਪੀੜਤ ਰੋਗੀਆਂ ਲਈ ਮੁਫਤ ਹੇਮੋਡਾਇਲਸਿਸ ਸੇਵਾਵਾਂ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਪਹਿਲ ਨਾਲ ਮੌਜੂਦਾ ਵਿਚ ਡਾਇਲਸਿਸ ਸੈਸ਼ਨਾਂ ਤੋਂ ਲੰਘਣ ਵਾਲੇ ਸਾਰੇ ਰੋਗੀਆਂ ਨੂੰ ਸਿੱਧਾ ਲਾਭ ਹੋਵੇਗਾ। ਇਸ ਪਹਿਲ ਦਾ ਉਦੇਸ਼ ਪਰਿਵਾਰਾਂ ‘ਤੇ ਨਿਯਮਤ ਡਾਇਲਸਿਸ ਉਪਚਾਰ ਨਾਲ ਜੁੜੇ ਵਿੱਤੀ ਬੋਝ ਨੂੰ ਘੱਟ ਕਰਨਾ ਹੈ। ਇੰਨ੍ਹਾਂ ਮਹਤੱਵਪੂਰਨ ਸੇਵਾਵਾਂ ਦੇ ਲਈ ਹੋਣ ਵਾਲੇ ਖਰਚ ਨੂੰ ਹਰਿਆਣਾ ਸਰਕਾਰ ਭੁਗਤਾਨ ਕਰੇਗੀ।
ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾਇਲਸਿਸ ਕਰਵਾਉਣ ਲਈ ਮੌਜੂਦਾ ਵਿਚ ਇਕ ਮਰੀਜ ਨੂੰ ਸਰਕਾਰੀ ਹਸਪਤਾਲਾਂ ਵਿਚ ਪ੍ਰਤੀ ਸੈਸ਼ਨ ਔਸਤਨ 2500 ਰੁਪਏ ਤਕ ਖਰਚ ਕਰਨਾ ਪੈਂਦਾ ਹੈ। ਇਸ ਤਰ੍ਹਾ, ਡਾਇਲਸਿਸ ਦਾ ਇਹ ਖਰਚ 20 ਤੋਂ 25 ਹਜਾਰ ਰੁਪਏ ਤਕ ਵੀ ਪਹੁੰਚ ਜਾਂਦਾ ਹੈ। ਹੁਣ ਸਰਕਾਰ ਵੱਲੋਂ ਮੁਫਤ ਹੇਮੋਡਾਇਲਸਿਸ ਸੇਵਾ ਮਿਲਣ ਨਾਲ ਮਰੀਜਾਂ ਨੂੰ ਇਸ ਭਾਰੀ ਖਰਚ ਤੋਂ ਵੱਡੀ ਰਾਹਤ ਮਿਲੇਗੀ।
ਵਰਨਣਯੋਗ ਹੈ ਕਿ ਸਰਕਾਰ ਦੀ ਇਸ ਪਹਿਲ ਨਾਲ ਆਮਜਨਤਾ ਦੀ ਸਹਿਤ ਸੇਵਾਵਾਂ ਤਕ ਪਹੁੰਚ ਵਧਾਉਣ ਅਤੇ ਜਰੂਰਤਮੰਦ ਵਿਅਕਤੀਆਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਦੀ ਦਿਸ਼ਾ ਵਿਚ ਜੋਰ ਮਿਲੇਗਾ। ਇਸ ਪਹਿਲ ਨਾਲ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਮਾਲੀ ਬੋਝ ਵਿਚ ਵਰਨਣਯੋਗ ਕਮੀ ਆਉਣ ਦੀ ਉਮੀਦ ਹੈ। ਮੌਜੂਦਾ ਵਿਚ ਇਹ ਸੇਵਾ 20 ਜਿਲ੍ਹਾ ਹਸਪਤਾਲਾਂ- ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਅੰਬਾਲਾ, ਪਾਣੀਪਤ, ਸੋਨੀਪਤ, ਰੋਹਤਕ, ਝੱਜਰ ਵਿਚ ਬਹਾਦੁਰਗੜ੍ਹ, ਭਿਵਾਨੀ, ਚਰਖੀ ਦਾਦਰੀ, ਮਹੇਂਦਰਗੜ੍ਹ, ਰਿਵਾੜੀ, ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ ਤੇ ਕੈਥਲ ਵਿਚ ਉਪਲਬਧ ਹਨ। ਇਸ ਤੋਂ ਇਲਾਵਾ, 3 ਮੈਡੀਕਲ ਕਾਲਜਾਂ- ਕਰਨਾਲ ਵਿਚ ਕਲਪਣਾ ਚਾਵਲਾ ਮੈਡੀਕਲ ਕਾਲਜ, ਨੁੰਹ ਵਿਚ ਸ਼ਹੀਦ ਹਸਨ ਖਾਂ ਮੇਵਾਤੀ ਮੈਡੀਕਲ ਕਾਲਜ ਅਤੇ ਪੰਡਿਤ ਭਗਵਤ ਦਿਆਲ ਸ਼ਰਮਾ ਮੈਡੀਕਲ ਕਾਲਜ, ਰੋਹਤਕ ਵਿਚ ਇਹ ਸਹੂਲਤ ਉਪਲਬਧ ਹੈ। ਜਲਦੀ ਹੀ ਇਸ ਸਹੂਲਤ ਦਾ ਵਿਸਤਾਰ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਕੀਤਾ ਜਾਵੇਗਾ। ਇਹ ਸੇਵਾ ਰਾਜ ਦੇ ਸਾਰੇ ਅਗਾਮੀ ਮੈਡੀਕਲ ਕਾਲਜਾਂ ਅਤੇ ਸਿਹਤ ਸਹੂਲਤਾਂ ਤਕ ਵੀ ਵਿਸਤਾਰਿਤ ਕੀਤੀ ਜਾਵੇਗੀ।