ਚੰਡੀਗੜ੍ਹ, ,08-06-2023(ਪ੍ਰੈਸ ਕੀ ਤਾਕਤ)- ਜਲ ਸੰਸਾਧਨ ਦੇ ਪ੍ਰਤੀ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਲੜੀ ਵਿਚ ਅੱਜ ਦਾ ਦਿਨ ਸੂਬੇ ਲਈ ਇਤਿਹਾਸਕ ਹੋਵੇਗਾ, ਜਦੋਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜਲ ਸੰਸਾਧਨ ਤੇ ਜਲ ਇਕੱਠਾ ਕਰਨ ਲਈ ਅਮ੍ਰਿਤ ਜਲ ਕ੍ਰਾਂਤੀ ਦੇ ਤਹਿਤ ਸਮੇਕਿਤ ਜਲ ਸੰਸਾਧਨਾਂ ਕਾਰਜ ਯੋਜਨਾ 2023-25 ਨੂੰ ਲਾਂਚ ਕਰਣਗੇ।
ਸਰਕਾਰੀ ਬੁਲਾਰੇ ਨੇ ਦਸਿਆ ਕਿ 9 ਜੂਨ, 2023 ਨੁੰ ਚੰਡੀਗੜ੍ਹ ਵਿਚ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਪਹਿਲ ‘ਤੇ ਪੰਚਕੂਲਾ ਵਿਚ 26-27 ਅਪ੍ਰੈਲ, 2023 ਨੂੰ ਅਮ੍ਰਿਤ ਜਲ ਕ੍ਰਾਂਤੀ ਦੇ ਤਹਿਤ 2 ਦਿਨਾਂ ਦੀ ਜਲ ਸਰੰਖਣ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਜਲ ਸਰੰਖਣ ‘ਤੇ ਖੋਜ ਕਰ ਰਹੇ ਦੇਸ਼-ਵਿਦੇਸ਼ ਦੇ ਮਾਹਰਾਂ ਸਮੇਤ ਹਰਿਆਣਾ ਦੇ ਅਨੇਕ ਵਿਭਾਗਾਂ ਨੇ ਹਿੱਸਾ ਲਿਆ। ਸੈਮੀਨਾਰ ਵਿਚ ਆਏ, ਵੱਖ-ਵੱਖ ਸੁਝਾਆਂ ਦੇ ਆਧਾਰ ‘ਤੇ ਸਾਰੇ ਵਿਭਾਗਾਂ ਵੱਲੋਂ ਜਲ ਸਰੰਖਣ ਦੇ ਲਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜਲ ਸਰੰਖਣ ਦੇ ਪ੍ਰਤੀ ਬੇਹੱਦ ਗੰਭੀਰ ਹਨ। ਉਨ੍ਹਾਂ ਦੇ ਹੀ ਮਾਰਗਦਰਸ਼ਨ ਵਿਚ ਕੋਰੋਨਾ ਸਮੇਂ ਵਿਚ ਵੀ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਦੀ ਅਵਧਾਰਣਾ ਤਿਆਰ ਕੀਤੀ ਸੀ ਤਾਂ ਜੋ ਭਾਵੀ ਪੀੜੀ ਨੂੰ ਧਰਤੀ ਦੇ ਨਾਲ-ਨਾਲ ਪਾਣੀ ਵੀ ਵਿਰਾਸਤ ਵਿਚ ਮਿਲੇ। ਝੋਨਾ ਬਹੁਲਤਾ ਜਿਲ੍ਹਿਆਂ ਵਿਚ ਝੋਨੇ ਦੀ ਥਾਂ ਹੋਰ ਫਸਲਾਂ ਦੇ ਪ੍ਰਤੀ ਕਿਸਾਨਾਂ ਦਾ ਰੁਝਾਨ ਵਧਾਉਣ ਦੀ ਸ਼ੁਰੂਆਤ ਕੀਤੀ ਗਈ।