ਚੰਡੀਗੜ੍ਹ, 02 ਮਈ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੀ ਸੈਕੇਂਡਰੀ ਸਿਖਿਆ ਵਿਭਾਗ ਨੇ ਆਪਣੇ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਆਰੋਗਅ ਸੇਤੂ ਐਪ ਡਾਊਨਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕੋਵਿਡ-19 ਦੇ ਸੰਕ੍ਰਮਣ ਦੀ ਚੇਨ ਨੂੰ ਤੋੜਿਆ ਜਾ ਸਕੇ| ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਘਰ ਤੋਂ ਦਫਤਰ ਦੇ ਲਈ ਚੱਲਣ ਤੋਂ ਪਹਿਲਾਂ ਆਰੋਗਅ ਸੇਤੂ ‘ਤੇ ਆਪਣਾ ਸਟੇਟਸ ਦੇਖਣਾ ਹੋਵੇਗਾ ਅਤੇ ਜੇਕਰ ਐਪ ਸੁਰੱਖਿਅਤ ਜਾਂ ਘੱਟ ਜੋਖਿਮ ਸਟੇਟਸ ਦਿਖਾਉਂਦੀ ਹੈ ਤਾਂਹੀ ਘਰ ਤੋਂ ਨਿਰਲਣਾ ਹੋਵੇਗਾ| ਉਨ੍ਹਾਂ ਨੇ ਦਸਿਆ ਕਿ ਜੇ ਐਪ ਇਹ ਸੰਦੇਸ਼ ਦਿਖਾਉਂਦੀ ਹੈ ਕਿ ਬਲੂਟੂਥ ਪ੍ਰਾਕਿਸੀਮਿਟੀ (ਸੰਕ੍ਰਮਿਤ ਵਿਅਕਤੀ ਦੇ ਨਾਲ ਨਵੇਂ ਸੰਪਰਕ) ਦੇ ਆਧਾਰ ‘ਤੇ ਉਸ ਨੂੰ ਮੱਧਮ ਜਾਂ ਘੱਟ ਜੋਖਿਮ ਆਂਕਿਆ ਗਿਆ ਹੈ ਤਾਂ ਉਸ ਨੂੰ ਦਫਤਰ ਨਹੀਂ ਆਉਣਾ ਚਾਹੀਦਾ ਹੈ ਅਤੇ ਸਵੈ ਨੂੰ 14 ਦਿਨ ਲਈ ਅਤੇ ਸੁਰੱਖਿਅਤ ਜਾਂ ਘੱਟ ਜੋਖਿਮ ਸਟੇਟਸ ਆਉਣ ਤਕ ਆਈਸੋਲੇਟ ਕਰ ਲੇਣਾ ਚਾਹੀਦਾ ਹੈ|
ਉਨ੍ਹਾਂ ਨੇ ਦਸਿਆ ਕਿ ਕੇਂਦਰੀ ਅਮਲਾ, ਲੋਕ ਸ਼ਿਕਾਇਤ ਅਤੇ ਪੈਂਸ਼ਨ ਮੰਤਰਾਲੇ ਕੇਂਦਰ ਸਰਕਾਰ ਵਿਚ ਕੰਮ ਕਰ ਰਹੇ ਆਊਟਸੋਰਸਿੰਗ ਕਾਰਮਚਾਰੀਆਂ ਸਮੇਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਰੋਗਅ ਸੇਤੂ ਐਪ ਡਾਊਨਲੋਡ ਕਰਨਾ ਜਰੂਰੀ ਕੀਤਾ ਗਿਆ ਹੈ| ਹਰਿਆਣਾ ਦੇ ਸੈਕੇਂਡਰੀ ਸਿਖਿਆ ਵਿਭਾਗ ਨੇ ਵੀ ਇਸ ਤਰਜ ‘ਤੇ ਆਪਣੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਸ ਐਪ ਨੂੰ ਡਾਊਨਲੋਡ ਕਰਨਾ ਜਰੂਰੀ ਕੀਤਾ ਗਿਆ ਹੈ| ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਨਿਦੇਸ਼ਕ, ਸਾਰੇ ਜਿਲ੍ਹਾ ਸਿਖਿਆ ਅਧਿਕਾਰੀਆਂ, ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ ਅਤੇ ਜਿਲ੍ਹਾ ਸਿਖਿਆ ਅਤੇ ਸਿਖਲਾਈ ਸੰਸਥਾਨਾਂ, ਬਲਾਕ ਸਿਖਿਆ ਅਤੇ ਸਿਖਲਾਈ ਸੰਸਥਾਨਾਂ ਅਤੇ ਸਰਕਾਰ ਮੁੱਢਲੀ ਅਧਿਆਪਕ ਸਿਖਲਾਈ ਸੰਸਥਾਨਾਂ ਦੇ ਪ੍ਰਿੰਸੀਪਲਾਂ ਨੂੰ ਇੰਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਕਰਨ ਨੂੰ ਕਿਹਾ ਗਿਆ ਹੈ|