No Result
View All Result
Wednesday, June 11, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ

admin by admin
in BREAKING, COVER STORY, INDIA, National, PUNJAB
0
ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 20 ਨਵੰਬਰ:-

                        ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵਾਰਡ ਨੰ: 4,11 ਅਤੇ 13 ‘ਚ ਪੈਂਦੀਆਂ ਕਲੋਨੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ । ਉਹਨਾਂ ਕਿਹਾ ਕਿ ਉਹ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਨ ਲਈ ਵਚਨਬੱਧ ਹਨ।

                    ਡਾ: ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਉਹਨਾਂ ਦੇ ਕੋਲ ਜਾ ਕੇ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਹਰ ਮੁਹੱਲੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਆਪਣੀ ਨਿਗਰਾਨੀ ਹੇਠ ਮੌਕੇ ਤੇ ਹੀ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰਡਾਂ ਵਿੱਚ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਮੌਜੂਦ ਰਹਿਣਗੇ । ਉਹਨਾ ਕਿਹਾ ਕਿ ਉਹਨਾਂ ਕੋਲ ਕੁੱਲ 26 ਵਾਰਡ ਹਨ , ਉਹ ਸਾਰੇ ਵਾਰਡਾਂ ਵਿੱਚ ਜਾਣਗੇ, ਇਸ ਉਪਰੰਤ ਉਹ ਵੱਖ-ਵੱਖ ਮੁਹੱਲਿਆਂ ਵਿੱਚ ਵੀ ਜਾਣਗੇ ਅਤੇ ਸਾਰੇ ਰੁਕੇ ਹੋਏ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ । ਇਸ ਤਰ੍ਹਾਂ ਇਹ ਕੜੀ ਨਿਰੰਤਰ ਚੱਲਦੀ ਰਹੇਗੀ ।

                  ਉਹਨਾਂ ਕਿਹਾ ਕਿ ਹਰੇਕ ਮੁਹੱਲੇ ਵਿੱਚ ਸਟਰੀਟ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ । ਹੁਣ ਹਰ ਰੋਜ ਹਰ ਮੁਹੱਲੇ ਵਿੱਚ ਸਟਰੀਟ ਲਾਈਟਾਂ ਜਗਮਗ ਹੋਣਗੀਆਂ । ਉਹਨਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਨੇ ਸੜਕਾਂ ਅਤੇ ਸੀਵਰੇਜ ਦੇ ਕੰਮ ਸ਼ੁਰੂ ਕਰ ਕੇ ਛੱਡੇ ਹੋਏ ਸਨ , ਹੁਣ ਉਹ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਏ ਹਨ ।

                        ਸਿਹਤ ਮੰਤਰੀ ਨੇ ਇਸ ਮੌਕੇ ਵਾਰਡ ਨੰ: 4 ਦੇ,ਦਸ਼ਮੇਸ਼ ਨਗਰ ਬੀ,ਗੁਰਦੁਆਰਾ ਸਾਹਿਬ ਨੇੜੇ ਸਿੱਧੂ ਕਾਲੋਨੀ ਵਿਖੇ ਲੋਕਾਂ ਦੇ ਮਸਲੇ ਸੁਣ ਕੇ ਮੌਕੇ ਤੇ ਹੀ ਇਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ । ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ: ਰਜ਼ਤ ਓਬਰਾਏ,ਐਸ.ਡੀ.ਐਮ.ਮਨਜੀਤ ਕੌਰ,ਐਸ.ਐਮ.ਓ. ਡਾ:ਮੋਨਿਕਾ ਅਤੇ ਐਸ.ਐਚ.ਓ ਪ੍ਰਦੀਪ ਬਾਜਵਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ । ਜਨ ਸੁਵਿਧਾ ਕੈਂਪ ਵਿੱਚ ਸਾਰੇ ਅਫਸਰਾਂ ਦੀ ਮੌਜੂਦਗੀ ਵਿੱਚ ਸਮੱਸਿਆਵਾਂ ਦੇ ਹੱਲ ਮੌਕੇ ਤੇ ਹੀ ਕਰ ਦਿੱਤੇ ਗਏ । ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਫਸਰ ਵੀ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾ ਰਹੇ ਹਨ । ਐਸ.ਐਚ.ਓ ਪ੍ਰਦੀਪ ਬਾਜਵਾ ਵੱਲੋ ਚੋਰੀ ਹੋਇਆ ਮੋਟਰ ਸਾਈਕਲ ਇਕ ਘੰਟੇ ਵਿੱਚ ਲੱਭਣ ਤੇ ਮੰਤਰੀ ਜੀ ਨੇ ਉਹਨਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ।

                            ਸਿਹਤ ਮੰਤਰੀ ਨੇ ਵਾਰਡ ਨੰ: 11 ਗੋਬਿੰਦ ਨਗਰ ਧਰਮਸ਼ਾਲਾ ਵਿਖੇ ਅਤੇ ਵਾਰਡ ਨੰ: 13 ਐਲੀਮੈਂਟਰੀ ਸਕੂਲ ਝਿੱਲ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੀ ਸਮੱਸਿਆਵਾਂ ਦਾ ਹੱਲ ਕੀਤਾ । ਉਹਨਾਂ ਕਿਹਾ ਕਿ ਪਾਰਕਾਂ ਵਿੱਚ ਖੁਸ਼ਬੂ ਵਾਲੇ ਬੂਟੇ ਲਗਾਉਣੇ ਚਾਹੀਦੇ ਹਨ । ਉਹਨਾਂ ਨੇ ਪਾਰਕਾਂ ਵਿੱਚ ਮੈਡੀਸਨ ਪਲਾਂਟ ਲਗਾਉਣ ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੇ ਬੂਟਿਆਂ ਦੀ ਵਰਤੋਂ ਨਾਲ ਦਵਾਈਆਂ ਦੀ ਲੋੜ ਨਹੀ ਪਵੇਗੀ। ਉਹਨਾ ਐਸ.ਐਮ.ਓ ਨੂੰ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜੁਰਗਾਂ ਦੀ ਸਿਹਤ ਦੀ ਸਮੇਂ-ਸਮੇਂ ਤੇ ਜਾਂਚ ਕਰਵਾਉਣ ਸਬੰਧੀ ਹਦਾਇਤ ਕੀਤੀ। ਉਹਨਾਂ ਐਸ.ਐਮ.ਓ ਨੂੰ ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਦਵਾਈਆਂ ਮੁਫਤ ਦੇਣ ਲਈ ਕਿਹਾ ਅਤੇ ਮੁਫਤ ਅੱਖਾਂ ਦੀ ਜਾਂਚ ਕਰਵਾਉਣ ਦੀ ਵੀ ਹਦਾਇਤ ਕੀਤੀ।

            ਇਸ ਮੌਕੇ ਜਸਬੀਰ ਗਾਂਧੀ ਆਫਿਸ ਇੰਚਾਰਜ, ਬਲਾਕ ਪ੍ਰਧਾਨ ਮਨਦੀਪ ਵਿਰਦੀ, ਸੰਚਾਲਕ ਬਲਜਿੰਦਰ ਢਿਲੋਂ , ਵੂਮੈਨ ਵਿੰਗ ਪ੍ਰੀਤੀ ਮਲਹੋਤਰਾ ਆਪ ਪੰਜਾਬ ਪ੍ਰਧਾਨ, ਲਾਲ ਸਿੰਘ , ਰੁਪਿੰਦਰ ਤੁਰਨਾ, ਚੇਅਰਮੈਨ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਜੇ.ਪੀ.ਸਿੰਘ, ਸੰਚਾਲਕ ਦੀਪਕ ਮਿੱਤਲ , ਸੰਚਾਲਕ ਰਾਜ ਵਿਕਰਾਂਤ ਸੰਧੂ , ਨੰਬਰਦਾਰ ਭੁਪਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਦਵਿੰਦਰ ਕੌਰ ਸ਼ਾਮਲ ਸਨ ।

Post Views: 58
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: balbir singh punjab health minister latest updatedr balbir singhhealth ministerhealth minister balbir singhhealth minister of punjabhealth minister punjabpunjab health minister
Previous Post

ਔਰਤਾਂ ਦੇ ਨਸ਼ੇ ਕਰਨ ਤੇ ਨਸ਼ਿਆਂ ਦੀ ਤਸਕਰੀ ‘ਚ ਵੱਧ ਰਹੇ ਮਾਮਲੇ ਚਿੰਤਾਜਨਕ-ਰਾਜ ਲਾਲੀ ਗਿੱਲ

Next Post

68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਹੋਇਆ

Next Post
68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਹੋਇਆ

68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਹੋਇਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In