No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨੁੰਹ ਹਿੰਸਾ ‘ਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਪ੍ਰਤੀਕ੍ਰਿਆ

admin by admin
in BREAKING, COVER STORY, HARYANA
0
ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ
0
SHARES
0
VIEWS
Share on FacebookShare on Twitter

ਇਹ ਹਿੰਸਾ ਕਿਸੇ ਮਾਸਟਰਮਾਇੰਡ ਦਾ ਰਚਿਆ ਹੋਇਆ ਪਲਾਨ ਹੈ – ਅਨਿਲ ਵਿਜ

ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ – ਵਿਜ

ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ – ਵਿਜ

ਚੰਡੀਗੜ੍ਹ, 1 ਅਗਸਤ(ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਨੁੰਹ ਹਿੰਸਾ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਹਿੰਸਾ ਕਿਸੇ ਮਾਸਟਰਮਾਇੰਡ ਦਾ ਰਚਿਆ ਹੋਇਆ ਪਲਾਨ ਹੈ। ਸ੍ਰੀ ਵਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

          ਸ੍ਰੀ ਵਿਜ ਨੇ ਸਾਫ ਕਿਹਾ ਕਿ ਜਿਸ ਤਰ੍ਹਾ ਪੱਥਰ ਇਕੱਠੇ ਕਰ ਕੇ, ਗੋਲੀਆਂ ਚਲਾ ਦੇ ਹਿੰਸਾ ਹੋਈ ਹੈ ਇਹ ਇਕਦਮ ਨਹੀਂ ਹੋਇਆ ਇਹ ਕਿਸੇ ਨਾ ਕਿਸੇ ਮਾਸਟਰਮਾਇੰਡ ਦਾ ਪਲਾਨ ਸੀ ਜੋ ਦੇਸ਼ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਊਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੇਂਦਰ ਤੋਂ ਸੁਰੱਖਿਆ ਫੋਰਸਾਂ ਦੀ 20 ਕੰਪਨੀਆਂ ਮੰਗਵਾਈਆਂ ਗਈਆਂ, ਏਅਰਫੋਰਸ ਨੂੰ ਵੀ ਸਟੈਂਡਬਾਈ ਰੱਖਿਆ – ਵਿਜ

          ਸ੍ਰੀ ਵਿਜ ਨੇ ਦਸਿਆ ਕਿ ਕੇਂਦਰ ਤੋਂ ਸੁਰੱਖਿਆ ਫੋਰਸਾਂ ਦੀ 20 ਕੰਪਨੀਆਂ ਮੰਗਵਾਈਆਂ ਗਈਆਂ ਹਨ ਅਤੇ ਏਅਰਫੋਰਸ ਨੂੰ ਵੀ ਸਟੈਂਡਬਾਈ ‘ਤੇ ਰੱਖਿਆ ਹੈ ਤਾਂ ਜੋ ਏਅਰਲਿਫਟ ਦੀ ਜਰੂਰਤ ਹੋਈ ਤਾਂ ਅਸੀਂ ਤਿਆਰ ਰਹਇਏ।

ਗ੍ਰਹਿ ਮੰਤਰੀ ਨੇ ਸਾਰੇ ਰਾਜਨੀਤਿਕ ਪਾਰਟੀਆਂ ਤੋਂ ਵੀ ਸ਼ਾਂਤੀ ਬਣਾਏ ਰੱਖਣ ਦੀ ਅਪੀਲ

          ਸ੍ਰੀ ਵਿਜ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਰਾਜਨੀਤਿਕ ਕਰਨ ਦਾ ਸਮੇਂ ਨਹੀਂ ਹੈ, ਸ਼ਾਂਤੀ ਬਹਾਲ ਕਰਨਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਨੂੰਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਕਰਫਿਊ ਲਗਾ ਦਿੱਤਾ, ਅੱਜ ਹਰਿਆਣਾ ਦੇ ਬਾਕੀ ਹਿੱਸਿਆਂ ਤੋਂ ਵੀ ਫੋਰਸ ਭੇਜੀ ਜਾ ਰਹੀ – ਵਿਜ

          ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੂੰਹ ਵਿਚ ਹਾਲਾਤ ਕੰਟਰੋਲ ਵਿਚ ਹਨ ਅਤੇ ਨੁੰਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਕਰਫਿਊ ਲਗਾ ਦਿੱਤਾ ਗਿਆ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕਾਫੀ ਗਿਣਤੀ ਵਿਚ ਫੋਰਸ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨ ਵੀ ਨੂੰਹ ਦੇ ਨਾਲ ਲਗਦੇ ਜਿਲ੍ਹਿਆਂ ਤੋਂ ਫੋਰਸ ਭੈਜੀ ਗਈ ਸੀ ਅਤੇ ਅੱਜ ਹਰਿਆਣਾ ਦੇ ਬਾਕੀ ਹਿੱਸਿਆਂ ਤੋਂ ਵੀ ਫੋਰਸ ਭੇਜੀ ਜਾ ਰਹੀ ਹੈ।

ਦੋ ਹੋਮਗਾਰਡ ਦੇ ਜਵਾਨ ਸਮੇਤ , ਇਕ ਅਨਜਾਨ ਵਿਅਕਤੀ ਦੀ ਹੋਈ ਮੌਤ

          ਸ੍ਰੀ ਵਿਜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਦੋ ਹੋਮਗਾਰਡ ਦੇ ਜਵਾਨ ਦੇ ਨਾਲ ਇਕ ਅਨਜਾਨ ਵਿਅਕਤੀ ਦੀ ਮੌਤ ਹੋਈ ਹੈ ਅਤੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਜਖਮੀ ਹੋਏ ਹਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਤਿੰਨ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗੀ ਹੈ ਜੋ ਵੇਂਟੀਲੇਟਰ ‘ਤੇ ਹਨ ਅਤੇ ਇੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Post Views: 129
Tags: haryana nuh violenceharyana violenceharyana violence newsharyana violence nuhnuh harayan violencenuh violencenuh violence haryananuh violence mewatnuh violence newsnuh violence todaynuh violence updatenuh violence videoViolenceviolence in haryanaviolence in nuh
Previous Post

ਪੰਜਾਬ ‘ਚ ਹੜ੍ਹ ਕਾਰਣ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 98 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ: ਜਿੰਪਾ

Next Post

ਖਾਲਸਾ ਏਡ ਦੇ ਮੁੱਖ ਦਫ਼ਤਰ ’ਚ ਐੱਨ. ਆਈ. ਏ. ਦੀ ਰੇਡ

Next Post
ਖਾਲਸਾ ਏਡ ਦੇ ਮੁੱਖ ਦਫ਼ਤਰ ’ਚ ਐੱਨ. ਆਈ. ਏ. ਦੀ ਰੇਡ

ਖਾਲਸਾ ਏਡ ਦੇ ਮੁੱਖ ਦਫ਼ਤਰ ’ਚ ਐੱਨ. ਆਈ. ਏ. ਦੀ ਰੇਡ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982