Himachal ਦੀ Mandi ਹੋਵੇ ਜਾਂ Manali… ਨਦੀ ਸਭ ਕੁਝ ਆਪਣੇ ਨਾਲ ਵਹਾ ਲੈ ਗਈ। ਹਰ ਪਾਸੇ ਤਬਾਹੀ ਹੀ ਤਬਾਹੀ ਸੀ…
ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਕਾਰਨ ਹੋਈ ਤਬਾਹੀ ਦੇ ਵੀਡੀਓ ਹਰ ਪਾਸੇ ਤੋਂ ਸਾਹਮਣੇ ਆ ਰਹੇ ਹਨ। ਭਾਰੀ ਮੀਂਹ, ਬੱਦਲ ਫਟਣ ਜਾਂ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ ਕੋਈ ਹੈ ਤਾਂ ਉਹ ਹਿਮਾਚਲ ਪ੍ਰਦੇਸ਼।ਪਿਛਲੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਤੋਂ ਅਜਿਹੇ ਵਿਜ਼ੂਅਲ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਗਈ ਹੈ। ਹੁਣ ਇਸ ਹਾਦਸੇ ਤੋਂ ਬਾਅਦ ਦਾ ਵੀਡੀਓ ਮਨਾਲੀ ਤੋਂ ਸਾਹਮਣੇ ਆਇਆ ਹੈ।