– ਕਵਿਤਾ ਸੰਮੇਲਨ ਦਾ ਸੰਗਠਨ
ਚੰਡੀਗੜ੍ਹ, 27 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਕੰਵਰਪਾਲ ਨੇ ਕਿਹਾ ਕਿ ਕਵੀ ਅਤੇ ਲੇਖਕ ਦੀ ਕਲਮ ਵਿਚ ਅਪਾਰ ਸ਼ਕਤੀ ਹੁੰਦੀ ਹੈ, ਇਹ ਤਲਵਾਰ ਦੀ ਧਾਰ ਤੋਂ ਵੀ ਤਿੱਖੀ ਹੁੰਦੀ ਹੈ। ਕਿਸੇ ਵੀ ਸਮਾਜ ਦੀ ਕਾਇਆਕਲਪ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ।
ਸਿੱਖਿਆ ਮੰਤਰੀ ਅੱਜ ਜਗਾਧਰੀ ਵਿੱਚ ਮਹਾਰਾਜਾ ਅਗਰਸੇਨ ਜੈਅੰਤੀ ਮੌਕੇ ਕਰਵਾਏ ਕਵੀ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਇਹ ਕਵੀ ਸੰਮੇਲਨ ਅਗਰਵਾਲ ਯੁਵਾ ਮੰਚ, ਅਗਰਵਾਲ ਸਭਾ, ਅਗਰਵਾਲ ਮਹਿਲਾ ਮੰਚ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ।
ਸ੍ਰੀ ਕੰਵਰਪਾਲ ਨੇ ਕਿਹਾ ਕਿ ਇੱਕ ਕਵੀ ਆਪਣੀ ਰਚਨਾ ਰਾਹੀਂ ਸਮਾਜਿਕ ਬੁਰਾਈਆਂ ’ਤੇ ਡਟ ਕੇ ਪ੍ਰਸ਼ਾਸਨ ਦਾ ਧਿਆਨ ਖਿੱਚਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕਵੀ ਤੇ ਲੇਖਕ ਵੀ ਆਪਣੀ ਕਲਮ ਰਾਹੀਂ ਸਮਾਜ ਨੂੰ ਜਾਗਰੂਕ ਕਰਦੇ ਹਨ।
ਇਸ ਮੌਕੇ ਕਵੀਸ਼ਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਕੀਲਿਆ। ਅਗਰਵਾਲ ਭਾਈਚਾਰੇ ਦੇ ਲੋਕਾਂ ਨੇ ਸਿੱਖਿਆ ਮੰਤਰੀ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਜਵੀਂ ਜਮਾਤ ਦੇ ਪਾਠਕ੍ਰਮ ਵਿੱਚ ਮਹਾਰਾਜਾ ਅਗਰਸੇਨ ਦੀ ਜੀਵਨੀ ਸ਼ਾਮਲ ਕਰਕੇ ਛੋਟੇ ਬੱਚਿਆਂ ਨੂੰ ਬਚਪਨ ਤੋਂ ਹੀ ਸਮਾਜ ਸੇਵਾ ਲਈ ਪ੍ਰੇਰਿਤ ਕਰਨ ਵੱਲ ਕਦਮ ਪੁੱਟਿਆ ਹੈ।
ਇਸ ਮੌਕੇ ਕਵੀ ਸੰਮੇਲਨ ਵਿੱਚ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ, ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਵੀ ਹਾਜ਼ਰ ਸਨ।

