ਪੰਜਾਬ ਅਤੇ ਹਰਿਆਣਾ ‘ਚ ਠੰਢ ਦਾ ਕਹਿਰ ਜਾਰੀ ਹੈ, ਦੋਵਾਂ ਸੂਬਿਆਂ ‘ਚ ਅੱਜ ਬਠਿੰਡਾ ਤੇ ਸਿਰਸਾ ਸਭ ਤੋਂ ਠੰਢੇ ਰਹੇ | ਪੰਜਾਬ ਦੇ ਬਠਿੰਡਾ ‘ਚ ਤਾਪਮਾਨ ਘੱਟੋ-ਘੱਟ ਚਾਰ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜਦਕਿ ਹਰਿਆਣਾ ਦੇ ਸਿਰਸਾ ‘ਚ ਤਾਪਮਾਨ 4.2 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ। ਦੋਵਾਂ ਰਾਜਾਂ ਦੇ ਕਈ ਹੋਰ ਹਿੱਸਿਆਂ ਵਿਚ ਵੀ ਠੰਡ ਦਾ ਮੌਸਮ ਹੈ, ਜਿਸ ਨਾਲ ਸਵੇਰ ਤੋਂ ਹੀ ਚਾਰੇ ਪਾਸੇ ਧੁੰਦ ਛਾਈ ਹੋਈ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਤਾਪਮਾਨ 6.8 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 5 ਡਿਗਰੀ, ਗੁਰਦਾਸਪੁਰ ਵਿੱਚ 5 ਡਿਗਰੀ, ਲੁਧਿਆਣਾ ਵਿੱਚ 6.8 ਅਤੇ ਪਟਿਆਲਾ ਵਿੱਚ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।