ਪਟਿਆਲਾ(Press Ki Taquat)- ਸਾਲ 2022-23 ਵਿੱਚ ਪੰਜਾਬ ਸਕੂਲ ਖੇਡਾਂ ਅਤੇ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੰਜਾਬ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਤੇ ਇੱਕ ਸਿਲਵਰ ਅਤੇ ਇੱਕ ਬਰੌਂਜ਼ ਮੈਡਲ ਹਾਸਲ ਕੀਤਾ। ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 5 ਗੋਲਡ, 20 ਸਿਲਵਰ ਅਤੇ 10 ਬਰੌਂਜ਼ ਮੈਡਲ ਹਾਸਲ ਕੀਤੇ।ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ 20 ਬਰੌਂਜ਼ ਮੈਡਲ ਹਾਸਲ ਕੀਤੇ। ਸਕੂਲ ਦੇ ਖਿਡਾਰੀਆਂ ਨੇ ਇਹ ਮੈਡਲ ਵੱਖ-ਵੱਖ ਖੇਡਾਂ ਜਿਵੇਂ ਸਾਫਟਬਾਲ, ਨੈੱਟਬਾਲ, ਜੂਡੋ, ਕਰਾਟੇ ਵਿੱਚ ਹਾਸਲ ਕੀਤੇ।ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਜੀ ਨੇ ਖਿਡਾਰੀਆਂ ਨੂੰ ਇਹਨਾਂ ਵੱਖ-ਵੱਖ ਖੇਡਾਂ ਬਾਰੇ ਸਿਖਲਾਈ ਦਿੱਤੀ ਅਤੇ ਖਿਡਾਰੀਆਂ ਤੇ ਬਹੁਤ ਮਿਹਨਤ ਕੀਤੀ॥ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੇ ਆਪ ਵੀ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਭਾਗ ਲਿਆ, ਜਿਸ ਵਿੱਚ ਉਹਨਾਂ ਨੇ ਡਿਸਕਸ ਥ੍ਰੋਅ ਵਿੱਚ ਬਲਾਕ ਪੱਧਰ ਤੇ ਗੋਲਡ ਅਤੇ ਜ਼ਿਲ੍ਹਾ ਪੱਧਰ ਤੇ ਸਿਲਵਰ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਦੀ ਅਗਵਾਈ ਵਿੱਚ ਸਕੂਲ ਵੱਲੋਂ ਖੇਡਾਂ ਵਿੱਚ ਕੀਤੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵੱਖ-ਵੱਖ ਸਰੀਰਿਕ ਸਿੱਖਿਆ ਅਧਿਆਪਕਾਂ ਅਤੇ ਕੋਚ ਸਾਹਿਬਾਨਾ ਨੇ ਉਹਨਾਂ ਨੂੰ ਵਧਾਈ ਦਿੱਤੀ।
