ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇੱਥੇ ਇੱਕ ਇਕੱਠ ਦੌਰਾਨ ਪੰਜਾਬ ਲਈ 4,000 ਕਰੋੜ ਰੁਪਏ ਦੇ 29 ਸੜਕੀ ਪ੍ਰੋਜੈਕਟਾਂ ਅਤੇ ਹੋਰ ਪ੍ਰੋਜੈਕਟਾਂ ਲਈ 12,000 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਹੁਸ਼ਿਆਰਪੁਰ-ਫਾਜ਼ਿਲਕਾ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ‘ਤੇ 1553 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਹਾਈਵੇਅ ਦੇ ਬਣਨ ਨਾਲ ਹੁਸ਼ਿਆਰਪੁਰ ਤੋਂ ਫਾਜ਼ਿਲਕਾ ਦੀ ਯਾਤਰਾ ਦਾ ਸਮਾਂ 30 ਮਿੰਟ ਰਹਿ ਜਾਵੇਗਾ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਤਿੰਨ ਵੱਡੇ ਅਤੇ ਨੌਂ ਛੋਟੇ ਪੁਲ ਬਣਾਏ ਜਾਣਗੇ।