09-06-2023(ਪ੍ਰੈਸ ਕੀ ਤਾਕਤ)- ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC 2023) ਦਾ ਫਾਈਨਲ ਮੈਚ ਟੀਮ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਖਿਤਾਬੀ ਮੁਕਾਬਲਾ ਲੰਡਨ ਦੇ ਓਵਲ ਮੈਦਾਨ ‘ਤੇ 7 ਜੂਨ ਤੋਂ ਜਾਰੀ ਹੈ, ਜਿਸ ‘ਚ ਕੰਗਾਰੂ ਟੀਮ ਨੇ ਪਹਿਲੇ ਦੋ ਦਿਨਾਂ ‘ਚ ਹੀ ਮਜ਼ਬੂਤ ਪਕੜ ਬਣਾ ਲਈ ਹੈ।
ਦੂਜੇ ਦਿਨ ਆਸਟਰੇਲੀਆ ਦੀ ਟੀਮ 469 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 5 ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆਈ ਟੀਮ ਅਜੇ ਵੀ 318 ਦੌੜਾਂ ਨਾਲ ਅੱਗੇ ਹੈ। ਟੀਮ ਇੰਡੀਆ ਲਈ ਅਜਿੰਕਿਆ ਰਹਾਣੇ (29) ਅਤੇ ਕੇਐਸ ਭਰਤ (5) ਅਜੇਤੂ ਹਨ।
ਹੁਣ ਜੇਕਰ ਟੀਮ ਇੰਡੀਆ ਨੇ ਇੱਥੋਂ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ ਆਪਣਾ 20 ਸਾਲ ਪੁਰਾਣਾ ਜਾਦੂ ਦੁਹਰਾਉਣਾ ਹੋਵੇਗਾ। ਟੀਮ ਇੰਡੀਆ ਨੇ ਇਹ ਜਾਦੂ ਆਸਟ੍ਰੇਲੀਆ ਖਿਲਾਫ ਉਦੋਂ ਵੀ ਕੀਤਾ ਸੀ।