ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ਦੇ ਪੀਸੀਏ ਸਟੇਡੀਅਮ ‘ਚ ਖੇਡਿਆ ਗਿਆ। ਭਾਰਤ ਨੇ ਅਫਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਮਜ਼ਬੂਤ ਸ਼ੁਰੂਆਤ ਕੀਤੀ। ਸ਼ਿਵਮ ਦੂਬੇ ਨੇ 40 ਗੇਂਦਾਂ ‘ਤੇ 60 ਦੌੜਾਂ ਬਣਾਈਆਂ, ਜਿਸ ‘ਚ ਦੋ ਛੱਕੇ ਅਤੇ ਪੰਜ ਚੌਕੇ ਸ਼ਾਮਲ ਸਨ। ਠੰਡੇ ਮੌਸਮ ਅਤੇ ਧੁੰਦ ਦੇ ਬਾਵਜੂਦ ਸਟੇਡੀਅਮ ਵਿਚ ਲਗਭਗ 26,000 ਉਤਸ਼ਾਹੀ ਦਰਸ਼ਕਾਂ ਦੀ ਭੀੜ ਵੇਖੀ ਗਈ, ਜਿਨ੍ਹਾਂ ਨੇ ਕ੍ਰਿਕਟ ਮੈਚ ਦਾ ਪੂਰਾ ਆਨੰਦ ਮਾਣਿਆ। ਅਫਗਾਨਿਸਤਾਨ ਨੇ ਪੰਜ ਵਿਕਟਾਂ ਗੁਆ ਕੇ 158 ਦੌੜਾਂ ਦਾ ਟੀਚਾ ਰੱਖਿਆ