ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ ਪੈਰਿਸ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਪੈਰਿਸ ਵਿੱਚ ਹੁਣ ਰੁਪਏ ਨਾਲ ਭੁਗਤਾਨ ਕੀਤਾ ਜਾ ਸਕੇਗਾ। ਆਉਣ ਵਾਲੇ ਦਿਨਾਂ ‘ਚ ਇਸ ਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਫਰਾਂਸ ਵਿੱਚ ਯੂਪੀਆਈ ਦੀ ਵਰਤੋਂ ਕਰਨ ਲਈ ਸਹਿਮਤ ਹੋ ਗਏ ਹਨ। ਭਾਰਤੀ ਸੈਲਾਨੀ ਹੁਣ ਉੱਥੇ ਰੁਪਏ ‘ਚ ਭੁਗਤਾਨ ਕਰ ਸਕਣਗੇ।ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਦੀ ਧਰਤੀ ਵੀ ਇਕ ਵੱਡਾ ਬਦਲਾਅ ਦੇਖ ਰਹੀ ਹੈ। ਇਸ ਦੀ ਕਮਾਨ ਭਾਰਤ ਦੇ ਨੌਜਵਾਨਾਂ, ਭੈਣਾਂ ਅਤੇ ਬੇਟੀਆਂ ਕੋਲ ਹੈ। ਅੱਜ ਪੂਰੀ ਦੁਨੀਆ ਭਾਰਤ ਪ੍ਰਤੀ ਨਵੀਂ ਉਮੀਦ ਨਾਲ ਭਰੀ ਹੋਈ ਹੈ। ਇਹ ਉਮੀਦ ਠੋਸ ਨਤੀਜਿਆਂ ਵਿੱਚ ਬਦਲ ਰਹੀ ਹੈ। ਇਸ ਦੀ ਇਕ ਮਹੱਤਵਪੂਰਨ ਤਾਕਤ ਭਾਰਤ ਦਾ ਮਨੁੱਖੀ ਸਰੋਤ ਹੈ ਅਤੇ ਇਹ ਸੰਕਲਪਾਂ ਨਾਲ ਭਰਪੂਰ ਹੈ। ਇਹ ਭਾਰਤ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨਾਲ ਕਦਮ ਮਿਲਾ ਕੇ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਹੁਣ ਸਮੱਸਿਆਵਾਂ ਦਾ ਸਥਾਈ ਹੱਲ ਕੱਢ ਰਿਹਾ ਹੈ। ਮੈਂ ਇਕ ਸੰਕਲਪ ਲੈ ਕੇ ਆਇਆ ਹਾਂ, ਮੇਰਾ ਹਰ ਕਣ ਅਤੇ ਹਰ ਪਲ ਦੇਸ਼ ਵਾਸੀਆਂ ਲਈ