ਟੋਕੀਓ, 5 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਟੋਕੀਓ ਓਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਦਿਤਾ ਹੈ। 41 ਸਾਲ ਬਾਅਦ ਭਾਰਤ ਨੇ ਹਾਕੀ ਵਿੱਚ ਕਾਂਸੀ ਤਮਗਾ ਹਾਸਿਲ ਕੀਤਾ ਹੈ। ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਚੌਥੀ ਵਾਰ ਤਮਗਾ ਹਾਸਲ ਕੀਤਾ ਹੈ। ਉਲੰਪਿਕ ‘ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ ਖੇਡ ਮੰਤਰੀ, ਪੰਜਾਬ ਰਾਣਾ ਗੁਰਜੀਤ ਸਿੰਘ ਸੋਢੀ ਨੇ ਖਿਡਾਰੀਆਂ ਲਈ 1 ਕਰੋੜ ਦਾ ਐਲਾਨ ਕੀਤਾ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ।