ਮੋਹਾਲੀ,1ਅਪ੍ਰੈਲ(ਪ੍ਰੈਸ ਕੀ ਤਾਕਤ)– IPL 2023 ਸੀਜ਼ਨ ਦਾ ਪਹਿਲਾ ਡਬਲ ਹੈਡਰ ਅੱਜ ਖੇਡਿਆ ਜਾਵੇਗਾ। ਪਹਿਲਾ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ, ਜਿਸ ਵਿਚ PBKS ਅਤੇ KKR ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਇਨ੍ਹਾਂ ਦੋਵਾਂ ਟੀਮਾਂ ਦੇ ਆਈ ਪੀ ਐਐੱਲ ਚ ਹਮੇਸ਼ਾ ਮਜ਼ਬੂਤ ਖਿਡਾਰੀ ਰਹੇ ਹਨ ਤਜਰਬੇਕਾਰ ਸ਼ਿਖਰ ਧਵਨ ਪੰਜਾਬ ਦੀ ਅਗਵਾਈ ਕਰਨਗੇ, ਜਦਕਿ ਕੇਕੇਆਰ ਨੇ ਜ਼ਖ਼ਮੀ ਸ਼੍ਰੇਅਸ ਅਈਅਰ ਦੀ ਥਾਂ ਘਰੇਲੂ ਸਟਾਰ ਨਿਤੀਸ਼ ਰਾਣਾ ‘ਤੇ ਭਰੋਸਾ ਕੀਤਾ ਹੈ।ਪੰਜਾਬ ਕਿੰਗਜ਼ ਨੂੰ ਅਜੇ ਵੀ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਹੈ, ਜਦਕਿ ਕੇਕੇਆਰ ਦੀ ਟੀਮ ਗੌਤਮ ਗੰਭੀਰ ਦੀ ਅਗਵਾਈ ਵਿੱਚ ਚਾਰ ਵਾਰ ਖੇਡ ਚੁੱਕੀ ਹੈ।